Breaking News >> News >> The Tribune


ਕੈਨੇਡਾ ’ਚ ਮੌਤਾਂ: ਗੁਜਰਾਤੀ ਪਰਿਵਾਰ ਦੇ ਪਿੰਡ ’ਚ ਸੋਗ


Link [2022-01-30 08:13:13]



ਅਹਿਮਦਾਬਾਦ: ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਡਿੰਗੁਚਾ ਪਿੰਡ ਵਿਚ ਅੱਜ ਦੁਕਾਨਾਂ ਬੰਦ ਤੇ ਗਲੀਆਂ ਸੁੰਨੀਆਂ ਰਹੀਆਂ। ਜ਼ਿਕਰਯੋਗ ਹੈ ਕਿ ਇਸੇ ਪਿੰਡ ਦੇ ਚਾਰ ਵਾਸੀਆਂ ਦੀ ਅਮਰੀਕਾ-ਕੈਨੇਡਾ ਬਾਰਡਰ 'ਤੇ ਬੇਹੱਦ ਸਰਦ ਮੌਸਮ ਨਾਲ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਸਥਾਨਕ ਪਟੇਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰ ਦੇ ਚਾਰ ਮੈਂਬਰ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ, ਦੀ ਮੌਤ ਉਤੇ ਦੁੱਖ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਨੇ ਅੱਜ ਦੁਕਾਨਾਂ ਬੰਦ ਰੱਖੀਆਂ। ਇਹ ਪਿੰਡ ਅਹਿਮਦਾਬਾਦ ਤੋਂ 40 ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਵੱਲ ਪਰਵਾਸ ਕੀਤਾ ਹੈ। -ਪੀਟੀਆਈ



Most Read

2024-09-23 12:25:07