Breaking News >> News >> The Tribune


ਰੇਲ ਗੱਡੀ ਦੇ ਡੱਬੇ ਵਿਚ ਅੱਗ ਲੱਗੀ


Link [2022-01-30 08:13:13]



ਮੁੰਬਈ, 29 ਜਨਵਰੀ

ਮਹਾਰਾਸ਼ਟਰ ਦੇ ਨੰਦੂਰਬਾਰ ਰੇਲਵੇ ਸਟੇਸ਼ਨ ਨੇੜੇ ਗਾਂਧੀਧਾਮ-ਪੁਰੀ ਐਕਸਪ੍ਰੈਸ ਰੇਲਗੱਡੀ ਦੇ ਪੈਂਟਰੀ ਵਾਲੇ ਡੱਬੇ ਵਿਚ ਅਚਾਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ।

ਪੱਛਮੀ ਰੇਲਵੇ ਦੇ ਮੁੱਖ ਬੁਲਾਰੇ ਨੇ ਕਿਹਾ ਗਿਆ ਹੈ ਕਿ ਸਵੇਰੇ 10.35 ਵਜੇ ਦੇ ਕਰੀਬ ਜਦੋਂ ਉੜੀਸਾ ਜਾਣ ਵਾਲੀ ਰੇਲਗੱਡੀ (12993) ਰੇਲਵੇ ਸਟੇਸ਼ਨ 'ਤੇ ਪੁੱਜੀ ਤਾਂ ਇਸ ਦੇ ਇੱਕ ਡੱਬੇ ਵਿਚ ਅੱਗ ਲੱਗ ਗਈ। ਟਰੇਨ ਵਿੱਚ 22 ਡੱਬੇ ਸਨ ਅਤੇ ਪੈਂਟਰੀ ਵਾਲਾ ਡੱਬਾ 13ਵੇਂ ਨੰਬਰ 'ਤੇ ਸੀ। ਅੱਗ ਲੱਗਣ ਤੋਂ ਬਾਅਦ ਸਵੇਰੇ ਕਰੀਬ 10.45 ਵਜੇ ਪੈਂਟਰੀ ਵਾਲੇ ਡੱਬੇ ਨੂੰ ਰੇਲ ਦੇ ਅਗਲੇ ਤੇ ਪਿਛਲੇ ਹਿੱਸੇ ਤੋਂ ਵੱਖ ਕਰ ਦਿੱਤਾ ਗਿਆ। ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਸਟੇਸ਼ਨ 'ਤੇ ਉਪਲੱਬਧ ਅੱਗ ਬੁਝਾਊ ਯੰਤਰ ਅਤੇ ਰੇਲਗੱਡੀ ਦੇ ਵਿਚ ਮੌਜੂਦ ਯੰਤਰਾਂ ਦੀ ਵਰਤੋਂ ਕੀਤੀ ਗਈ ਸੀ। ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਇਸ ਮੌਕੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ। ਵਿਭਾਗ ਦੇ ਕਰਮਚਾਰੀ ਸਵੇਰੇ 11 ਵਜੇ ਘਟਨਾ ਸਥਾਨ 'ਤੇ ਪਹੁੰਚ ਗਏ ਸਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਇਕ ਮੈਡੀਕਲ ਟੀਮ, ਪੈਰਾ ਮੈਡੀਕਲ ਸਟਾਫ ਅਤੇ ਸੀਨੀਅਰ ਰੇਲਵੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ 'ਤੇ ਪਹੁੰਚ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਪੈਂਟਰੀ ਵਾਲੇ ਡੱਬੇ ਵਿਚ ਧੂੰਆਂ ਫੈਲ ਗਿਆ। ਇਸ ਕਾਰਨ ਯਾਤਰੀ ਡਰ ਗਏ ਸਨ। ਕੁਝ ਲੋਕਾਂ ਨੇ ਤਾਂ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਕਿਉਂਕਿ ਇਹ ਹੌਲੀ ਚੱਲ ਰਹੀ ਸੀ। ਗੱਡੀ ਨੂੰ ਜਲਦੀ ਹੀ ਰੋਕ ਦਿੱਤਾ ਗਿਆ। -ਪੀਟੀਆਈ



Most Read

2024-09-23 12:28:06