Breaking News >> News >> The Tribune


ਪਟਨਾ ਹਵਾਈ ਅੱਡੇ ਤੋਂ ਔਰਤ ਕੋਲੋਂ ਜੀਪੀਐੱਸ ਯੰਤਰ ਬਰਾਮਦ


Link [2022-01-30 08:13:13]



ਪਟਨਾ: ਇੱਥੇ ਹਵਾਈ ਅੱਡੇ ਤੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਬੈਗ ਵਿਚ ਜੀਪੀਐੱਸ ਟਰੈਕਿੰਗ ਯੰਤਰ ਲਿਜਾ ਰਹੀ ਸੀ। ਉਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਇੰਡੀਗੋ ਏਅਰਲਾਈਨ ਦੀ ਟਿਕਟ ਲਈ ਸੀ ਅਤੇ ਇਸ ਜਹਾਜ਼ ਨੇ ਬੰਗਲੁਰੂ ਜਾਣਾ ਸੀ। ਇਹ ਜੀਪੀਐੱਸ ਯੰਤਰ ਇੱਕ ਜੁੱਤੇ ਵਿਚ ਫਿੱਟ ਕੀਤਾ ਹੋਇਆ ਸੀ, ਜਿਸ ਨੂੰ ਉਸ ਨੇ ਆਪਣੇ ਸਾਮਾਨ ਵਿਚ ਲੁਕੋ ਰੱਖਿਆ ਸੀ। ਪਟਨਾ ਦੇ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਔਰਤ ਨੂੰ ਸੁਰੱਖਿਆ ਜਾਂਚ ਲਈ ਰੋਕਿਆ ਗਿਆ ਸੀ। ਸ੍ਰੀ ਢਿੱਲੋਂ ਨੇ ਕਿਹਾ ਕਿ ਸੀਆਈਐੱਸਐੱਫ ਦੇ ਮੁਲਾਜ਼ਮਾਂ ਨੇ ਜਾਂਚ ਦੌਰਾਨ ਦੇਖਿਆ ਕਿ ਨਵੇਂ ਮਹਿੰਗੇ ਸੈਂਡਲਾਂ ਵਿਚ ਜੀਪੀਐੱਸ ਯੰਤਰ ਲੱਗਿਆ ਹੋਇਆ ਸੀ ਜੋ ਮੁਲਜ਼ਮ ਨੇ ਬੈਗ ਵਿਚ ਪਾਏ ਹੋਏ ਸਨ। ਇਹ ਯੰਤਰ ਸੈਂਡਲਾਂ ਦੀ ਅੱਡੀ ਵਿਚ ਫਿੱਟ ਕੀਤਾ ਹੋਇਆ ਸੀ। ਸਾਜ਼ਿਸ਼ਕਰਤਾ ਨੇ ਅੱਡੀ ਵਿਚ ਯੰਤਰ ਫਿੱਟ ਕਰਨ ਜਿੰਨੀ ਥਾਂ ਕੱਟ ਕੇ ਯੰਤਰ ਫਿੱਟ ਕਰਨ ਮਗਰੋਂ ਅੱਡੀ ਨੂੰ ਮੁੜ ਸੈਂਡਲ ਨਾਲ ਜੋੜ ਦਿੱਤਾ ਸੀ। ਮੁਲਜ਼ਮ ਔਰਤ ਪਟਨਾ ਦੇ ਸੁਲਤਾਨਗੰਜ ਇਲਾਕੇ ਦੀ ਰਹਿਣ ਵਾਲੀ ਹੈ। ਉਸ ਨੂੰ ਹਵਾਈ ਅੱਡਾ ਪੁਲੀਸ ਨੇ ਸੀਆਈਐੱਸਐੱਫ ਦੀ ਸ਼ਿਕਾਇਤ ਮਗਰੋਂ ਗ੍ਰਿਫ਼ਤਾਰ ਕਰ ਲਿਆ। ਪਟਨਾ ਪੁਲੀਸ ਮੁਲਜ਼ਮ ਤੋਂ ਪੜਤਾਲ ਕਰ ਕੇ ਮੁੱਖ ਸਾਜ਼ਿਸ਼ਘਾੜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -ਆਈਏਐਨਐਸ



Most Read

2024-09-23 14:25:56