Breaking News >> News >> The Tribune


ਸਮਾਜਵਾਦੀ ਪਾਰਟੀ ਤੇ ਭਾਜਪਾ ਨੇ ਸਿਰਫ਼ ਅਰਾਜਕਤਾ ਦਾ ਮਾਹੌਲ ਦਿੱਤਾ: ਮਾਇਆਵਤੀ


Link [2022-01-30 08:13:13]



ਲਖਨਊ, 29 ਜਨਵਰੀ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਭਾਰਤੀ ਜਨਤਾ ਪਾਰਟੀ ਤੇ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਸਮਾਜਵਾਦੀ ਪਾਰਟੀ ਅਤੇ ਭਾਜਪਾ ਦੇ ਰਾਜ ਵਿਚ ਉੱਤਰ ਪ੍ਰਦੇਸ਼ 'ਚ ਸਿਰਫ਼ ਅਰਾਜਕਤਾ ਦਾ ਮਾਹੌਲ ਅਤੇ ਜੰਗਲ ਰਾਜ ਮਿਲਿਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੇ ਲੋਕ ਲੋਭਾਊ ਵਾਅਦਿਆਂ ਦੇ ਜਾਲ ਵਿਚ ਨਾ ਫਸਣ ਦੀ ਅਪੀਲ ਕੀਤੀ।

ਬਸਪਾ ਮੁਖੀ ਨੇ ਕਿਹਾ ਕਿ ਬਸਪਾ ਵਿਰੋਧੀ ਪਾਰਟੀਆਂ ਦਾ ਲੋਕ ਵਿਰੋਧੀ ਚਰਿੱਤਰ ਤੇ ਚਿਹਰਾ ਹੈ ਤੇ ਉਹ ਦੋ-ਪਾਸੜ ਗੱਲ ਕਰਦੇ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਪਾਰਟੀਆਂ ਦੀ ਅਸਲੀਅਤ ਜੱਗ-ਜ਼ਾਹਿਰ ਹੋ ਗਈ ਹੈ।

ਮਾਇਆਵਤੀ ਨੇ ਹਿੰਦੀ ਵਿਚ ਟਵੀਟ ਕੀਤਾ, ''ਬਸਪਾ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਤੇ ਮਹਿੰਗਾਈ ਸਬੰਧੀ ਸਮੱਸਿਆਵਾਂ ਨੂੰ ਖ਼ਤਮ ਕਰ ਕੇ ਚੰਗੇ ਦਿਨ ਲਿਆਉਣ ਦੀ ਗੱਲ ਨਹੀਂ ਕਰ ਰਹੀਆਂ ਬਲਕਿ ਜਾਤੀ ਤੇ ਧਰਮ ਦੇ ਆਧਾਰ 'ਤੇ ਪੱਖਪਾਤ ਅਤੇ ਨਫ਼ਰਤੀ ਭਾਸ਼ਣਾਂ ਬਾਰੇ ਗੱਲ ਕਰਦੀਆਂ ਹਨ ਜੋ ਕਿ ਠੀਕ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਲੋਕਾਂ ਨੇ 10 ਸਾਲ ਦਾ ਸਮਾਂ ਮੁਸ਼ਕਿਲਾਂ ਭਰਿਆ ਕੱਢਿਆ ਹੈ। ਪਹਿਲਾਂ ਸਮਾਜਵਾਦੀ ਪਾਰਟੀ ਤੇ ਫਿਰ ਭਾਜਪਾ ਦੀ ਸਰਕਾਰ ਨੇ ਸੂਬੇ ਵਿਚ ਜੰਗਲ ਰਾਜ, ਅਰਾਜਕਤਾ, ਜਾਤੀ ਤੇ ਧਰਮ ਦੇ ਆਧਾਰ 'ਤੇ ਨਫ਼ਰਤ ਦਾ ਮਾਹੌਲ ਦਿੱਤਾ ਹੈ। ਇਸ ਵਾਸਤੇ ਇਹੀ ਠੀਕ ਹੋਵੇਗਾ ਕਿ ਲੋਕ ਇਨ੍ਹਾਂ ਦੇ ਝੂਠੇ ਵਾਅਦਿਆਂ ਦੇ ਜਾਲ ਵਿਚ ਨਾ ਫਸਣ।'' -ਪੀਟੀਆਈ



Most Read

2024-09-23 14:25:21