Breaking News >> News >> The Tribune


ਸਿਆਸੀ ਧਿਰਾਂ ਦੇ ਆਗੂਆਂ ਨਾਲ ਵਰਚੁਅਲ ਮੀਟਿੰਗ ਕਰਨਗੇ ਨਾਇਡੂ


Link [2022-01-30 08:13:13]



ਨਵੀਂ ਦਿੱਲੀ: ਰਾਜ ਸਭਾ ਤੇ ਚੇਅਰਮੈਨ ਐਮ. ਵੈਂਕਈਆ ਨਾਇਡੂ ਸੋਮਵਾਰ ਸ਼ਾਮ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਵਰਚੁਅਲ ਮੀਟਿੰਗ ਕਰਨਗੇ ਤੇ ਬਜਟ ਸੈਸ਼ਨ ਦੇ ਏਜੰਡੇ ਬਾਰੇ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਸੰਸਦ ਦੇ ਹਰ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਵੱਖ-ਵੱਖ ਧਿਰਾਂ ਦੇ ਆਗੂਆਂ ਨਾਲ ਮੀਟਿੰਗ ਕਰਦੇ ਹਨ। ਨਾਇਡੂ ਕਰੋਨਾ ਹੋਣ ਕਾਰਨ ਹੈਦਰਾਬਾਦ ਵਿਚ ਇਕਾਂਤਵਾਸ ਹਨ ਤੇ ਭਲਕੇ ਸ਼ਾਮ ਨੂੰ ਦਿੱਲੀ ਪਰਤਣਗੇ। ਸੰਸਦ ਦਾ ਬਜਟ ਸੈਸ਼ਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਨਾਲ ਸੋਮਵਾਰ ਸ਼ੁਰੂ ਹੋਵੇਗਾ। ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। -ਪੀਟੀਆਈ



Most Read

2024-09-23 14:20:18