Breaking News >> News >> The Tribune


ਰਾਹੁਲ ਗਾਂਧੀ ਛਤੀਸਗੜ੍ਹ ’ਚ ਸ਼ੁਰੂ ਕਰਨਗੇ ਵਿੱਤੀ ਸਕੀਮ


Link [2022-01-30 08:13:13]



ਰਾਇਪੁਰ: ਕਾਂਗਰਸੀ ਆਗੂ ਰਾਹੁਲ ਗਾਂਧੀ ਤਿੰਨ ਫਰਵਰੀ ਨੂੰ ਛਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਪੁੱਜਣਗੇ। ਸਰਕਾਰੀ ਅਧਿਕਾਰੀਆਂ ਅਨੁਸਾਰ ਉਹ ਇੱਥੇ ਪਿੰਡਾਂ ਵਿਚ ਰਹਿੰਦੇ ਬੇਜ਼ਮੀਨੇ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਵਾਲੀ ਸਕੀਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਇੱਥੇ ਸਾਇੰਸ ਕਾਲਜ ਗਰਾਊਂਡ ਵਿੱਚ ਇੱਕ ਸਮਾਗਮ ਵਿੱਚ ਰਾਜੀਵ ਗਾਂਧੀ ਭੂਮੀਹੀਣ ਕ੍ਰਿਸ਼ੀ ਮਜ਼ਦੂਰ ਨਿਆਇ ਯੋਜਨਾ ਦਾ ਉਦਘਾਟਨ ਕਰਨਗੇ। ਇਸ ਤਹਿਤ ਪਿੰਡਾਂ ਵਿਚ ਵਸਦੇ ਰਜਿਸਟਰਡ ਕਾਮੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ, ਨੂੰ ਸਾਲਾਨਾ ਛੇ ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੂਬਾ ਸਰਕਾਰ ਨੇ ਇਸ ਸਾਲ ਦੇ ਬਜਟ ਵਿਚ ਇਸ ਸਕੀਮ ਲਈ 200 ਕਰੋੜ ਦਾ ਬਜਟ ਰੱਖਿਆ ਸੀ। ਇਸ ਸਕੀਮ ਤਹਿਤ ਮਗਨਰੇਗਾ ਮਜ਼ਦੂਰ ਤੇ ਹੋਰ ਵਰਗਾਂ ਸਣੇ ਕੁੱਲ 4.5 ਬੇਜ਼ਮੀਨੇ ਪਰਿਵਾਰ ਆਉਣਗੇ। ਸਾਲ 2020 ਵਿਚ ਕਰੋਨਾ ਮਹਾਮਾਰੀ ਮਗਰੋਂ ਸੂਬੇ ਵਿਚ ਸ੍ਰੀ ਗਾਂਧੀ ਦੀ ਇਹ ਪਹਿਲੀ ਫੇਰੀ ਹੈ। ਹਾਲਾਂਕਿ ਉਹ ਸੂਬਾ ਸਰਕਾਰ ਦੇ ਕਈ ਪ੍ਰੋਗਰਾਮਾਂ ਵਿਚ ਆਨਲਾਈਨ ਹਿੱਸਾ ਲੈਂਦੇ ਰਹੇ ਹਨ। -ਪੀਟੀਆਈ



Most Read

2024-09-23 14:28:14