Sport >> The Tribune


ਮਹਿਲਾ ਏਸ਼ੀਆ ਕੱਪ ਹਾਕੀ: ਭਾਰਤ ਨੇ ਕਾਂਸੀ ਤਗ਼ਮਾ ਜਿੱਤਿਆ


Link [2022-01-29 13:57:33]



ਮਸਕਟ, 28 ਜਨਵਰੀ

ਪਿਛਲੀ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਅੱਜ ਇੱਥੇ ਚੀਨ ਨੂੰ 2-0 ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਤੀਜੇ ਸਥਾਨ ਨਾਲ ਸਬਰ ਕੀਤਾ। ਭਾਰਤੀ ਖਿਡਾਰਨਾਂ ਨੇ ਕੋਰੀਆ ਤੋਂ ਸੈਮੀ ਫਾਈਨਲ ਵਿਚ ਮਿਲੀ ਨਿਰਾਸ਼ਾ ਨੂੰ ਪਛਾੜਦੇ ਹੋਏ ਪਹਿਲੇ ਦੋ ਕੁਆਰਟਰ ਵਿਚ ਕੰਟਰੋਲ ਬਣਾਈ ਰੱਖਿਆ ਅਤੇ ਇਸੇ ਦੌਰਾਨ ਦੋ ਗੋਲ ਕਰ ਦਿੱਤੇ। ਇਨ੍ਹਾਂ ਦੋ ਗੋਲਾਂ ਨਾਲ ਅੱਧੇ ਸਮੇਂ ਤੱਕ ਭਾਰਤ ਨੇ ਚੀਨ 'ਤੇ 2-0 ਦੀ ਬੜ੍ਹਤ ਬਣਾ ਲਈ ਸੀ। ਹਾਲਾਂਕਿ, ਦੂਜੇ ਅੱਧ ਵਿਚ ਟੀਮ ਕੋਈ ਗੋਲ ਨਹੀਂ ਕਰ ਸਕੀ ਪਰ ਉਸ ਨੇ 2-0 ਦੀ ਬੜ੍ਹਤ ਅਖ਼ੀਰ ਤੱਕ ਕਾਇਮ ਰੱਖੀ।

ਭਾਰਤੀ ਖਿਡਾਰਨਾਂ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਜਿਨ੍ਹਾਂ ਵਿੱਚੋਂ ਇਕ 'ਚ ਸ਼ਰਮਿਲਾ ਦੇਵੀ ਨੇ 13ਵੇਂ ਮਿੰਟ ਵਿਚ ਆਪਣੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਗੁਰਜੀਤ ਕੌਰ ਦੇ ਫਲਿੱਕ ਨੂੰ ਚੀਨ ਦੀ ਡਿਫੈਂਸ ਲਾਈਨ ਨੇ ਰੋਕ ਦਿੱਤਾ ਅਤੇ ਇਸ ਦੇ ਰੀਬਾਊਂਡ 'ਤੇ ਸ਼ਰਮਿਲਾ ਨੇ ਗੋਲ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ 'ਚ ਵੀ ਇਸੇ ਤਰ੍ਹਾਂ ਖੇਡਣਾ ਜਾਰੀ ਰੱਖਿਆ। ਭਾਰਤੀ ਖਿਡਾਰਨਾਂ ਨੇ ਲਗਾਤਾਰ ਹਮਲੇ ਕਰ ਕੇ ਚੀਨ ਦੀ ਡਿਫੈਂਸ ਲਾਈਨ 'ਤੇ ਦਬਾਅ ਬਣਾਈ ਰੱਖਿਆ ਅਤੇ ਫਿਰ 19ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਹਾਸਲ ਕਰ ਲਿਆ। ਗੁਰਜੀਤ ਨੇ ਸ਼ਾਨਦਾਰ ਡਰੈਗ ਫਲਿੱਕ ਨਾਲ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 2-0 ਕਰ ਦਿੱਤਾ।

ਚੀਨ ਨੇ ਵੀ ਜਵਾਬ ਦਿੰਦੇ ਹੋਏ ਇਕ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਨੇ ਇਸ ਨੂੰ ਸ਼ਾਨਦਾਰ ਢੰਗ ਨਾਲ ਅਸਫ਼ਲ ਕਰ ਦਿੱਤਾ। ਅਖ਼ੀਰ ਵਿਚ ਚੀਨ ਦੀ ਟੀਮ ਨੇ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਸ ਨੂੰ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਭਾਰਤ ਨੇ ਅਖ਼ੀਰ ਤੱਕ 2-0 ਦੀ ਬੜ੍ਹਤ ਬਣਾ ਕੇ ਰੱਖੀ। -ਪੀਟੀਆਈ



Most Read

2024-09-20 13:38:16