Breaking News >> News >> The Tribune


ਅਰੁਣਾਚਲ ਦੇ ਲੜਕੇ ਦੀ ਵਾਪਸੀ ਨਾਲ ਤਸੱਲੀ ਹੋਈ: ਰਾਹੁਲ


Link [2022-01-29 05:14:16]



ਨਵੀਂ ਦਿੱਲੀ, 28 ਜਨਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਲੜਕੇ ਮਿਰਾਮ ਤਾਰੋਨ ਨੂੰ ਚੀਨ ਵੱਲੋਂ ਵਾਪਸ ਸੌਂਪਣਾ ਰਾਹਤ ਵਾਲੀ ਗੱਲ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਜ਼ਮੀਨ ਵਾਪਸ ਕਦੋਂ ਮਿਲੇਗੀ ਜਿਸ 'ਤੇ 'ਚੀਨ ਨੇ ਕਬਜ਼ਾ ਕੀਤਾ ਹੋਇਆ ਹੈ।' ਉਨ੍ਹਾਂ ਟਵੀਟ ਕੀਤਾ,''ਮਿਰਾਮ ਤਾਰੋਨ ਚੀਨ ਨੇ ਮੋੜ ਦਿੱਤਾ ਹੈ, ਇਹ ਜਾਣ ਕੇ ਤਸੱਲੀ ਹੋਈ। ਭਾਰਤੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ, ਉਹ ਕਦੋਂ ਵਾਪਸ ਮਿਲੇਗੀ, ਪ੍ਰਧਾਨ ਮੰਤਰੀ ਜੀ?'' ਲੱਦਾਖ 'ਚ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ 'ਤੇ ਭਾਰਤੀ ਜ਼ਮੀਨ ਚੀਨ 'ਹਵਾਲੇ' ਕਰਨ ਦੋਸ਼ ਲਾਇਆ ਹੈ। -ਪੀਟੀਆਈ



Most Read

2024-09-23 14:26:40