Breaking News >> News >> The Tribune


ਭਾਰਤੀ ਸੰਗੀਤ ਨੂੰ ਦੁਨੀਆ ਭਰ ’ਚ ਫੈਲਾਓ: ਮੋਦੀ


Link [2022-01-29 05:14:16]



ਨਵੀਂ ਦਿੱਲੀ, 28 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਭਾਰਤੀ ਸੰਗੀਤ ਨੂੰ ਦੁਨੀਆ ਭਰ 'ਚ ਫੈਲਾਉਣ ਦੀ ਅਪੀਲ ਕਰਦਿਆਂ ਇਸ ਖੇਤਰ 'ਚ ਸੰਗੀਤ ਆਧਾਰਿਤ ਸਟਾਰਟ-ਅਪ ਬਣਾ ਕੇ ਤਕਨਾਲੋਜੀ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਪੰਡਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਸ਼ੁਰੂਆਤ ਮੌਕੇ ਇਕ ਡਿਜੀਟਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਗੀਤ ਦੀ ਦੁਨੀਆ 'ਚ ਤਕਨਾਲੋਜੀ ਨੇ ਵਿਆਪਕ ਪਹੁੰਚ ਬਣਾਈ ਹੈ। ਪੰਡਤ ਜਸਰਾਜ ਦੀ 92ਵੀਂ ਜੈਅੰਤੀ 'ਤੇ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਕਿਹਾ,''ਕਲਚਰਲ ਫਾਊਂਡੇਸ਼ਨ ਨੂੰ ਮੈਂ ਬੇਨਤੀ ਕਰਾਗਾਂ ਕਿ ਉਹ ਵਿਸ਼ੇਸ਼ ਤੌਰ 'ਤੇ ਦੋ ਗੱਲਾਂ ਵੱਲ ਧਿਆਨ ਕੇਂਦਰਿਤ ਕਰਨ। ਅਸੀਂ ਸੰਸਾਰੀਕਰਨ ਦੀ ਗੱਲ ਸੁਣਦੇ ਹਾਂ ਪਰ ਇਸ ਦੀ ਵਿਆਖਿਆ ਤੇ ਇਸ 'ਤੇ ਵਾਰਤਾ ਮੁੱਖ ਤੌਰ ਨਾਲ ਅਰਥਚਾਰੇ ਤੱਕ ਹੀ ਸੀਮਤ ਰਹਿੰਦੀ ਹੈ। ਅੱਜ ਦੇ ਇਸ ਯੁੱਗ 'ਚ ਸਾਡੀ ਜ਼ਿੰਮੇਵਾਰੀ ਹੈ ਕਿ ਭਾਰਤੀ ਸੰਗੀਤ ਆਪਣੀ ਛਾਪ ਛੱਡੇ ਅਤੇ ਇਸ ਦਾ ਆਲਮੀ ਪੱਧਰ 'ਤੇ ਅਸਰ ਹੋਵੇ।'' ਉਨ੍ਹਾਂ ਕਿਹਾ ਕਿ ਭਾਰਤੀ ਸੰਗੀਤ 'ਚ ਲੋਕਾਂ ਦੇ ਦਿਲੋ ਦਿਮਾਗ 'ਤੇ ਅਸਰ ਕਰਨ ਦੀ ਸਮਰੱਥਾ ਹੈ। ਕੌਮਾਂਤਰੀ ਯੋਗ ਦਿਵਸ ਦੀ ਮਕਬੂਲੀਅਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਇਸ ਵਿਰਾਸਤ ਨਾਲ ਪੂਰੀ ਦੁਨੀਆ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੰਗੀਤ ਨੂੰ ਤਕਨਾਲੋਜੀ ਨਾਲ ਜੋੜਨਾ ਚਾਹੀਦਾ ਹੈ ਅਤੇ ਸੰਗੀਤ 'ਚ ਆਈਟੀ ਇਨਕਲਾਬ ਹੋਣਾ ਚਾਹੀਦਾ ਹੈ। -ਪੀਟੀਆਈ



Most Read

2024-09-23 14:21:01