Breaking News >> News >> The Tribune


ਭਾਰਤ ਵਿੱਚ ਨੱਕ ਰਾਹੀਂ ਕੋਵਿਡ ਬੂਸਟਰ ਡੋਜ਼ ਦੇ ਕਲੀਨਿਕਲ ਟ੍ਰਾਇਲ ਦੀ ਆਗਿਆ


Link [2022-01-29 05:14:16]



ਨਵੀਂ ਦਿੱਲੀ (ਟਨਸ): ਭਾਰਤ ਨੇ ਭਾਰਤ ਬਾਇਓਟੈੱਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਣ ਲਈ ਕਲੀਨਿਕਲ ਟ੍ਰਾਇਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਦੁਨੀਆ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਖੁਰਾਕ ਨੂੰ ਬੂਸਟਰ ਡੋਜ਼ ਵਜੋਂ ਦੇਣ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਇਸ ਖੁਰਾਕ ਨੂੰ ਪ੍ਰਵਾਨਗੀ ਮਿਲ ਗਈ ਤਾਂ ਇਹ ਵੱਡੀ ਸਫ਼ਲਤਾ ਹੋਵੇਗੀ। ਇਸ ਦੇ ਮੁਲਕ 'ਚ 9 ਥਾਵਾਂ 'ਤੇ ਕਲੀਨਿਕਲ ਟ੍ਰਾਇਲ ਹੋਣਗੇ ਜਿਨ੍ਹਾਂ 'ਚ ਪੰਡਤ ਬੀ ਡੀ ਸ਼ਰਮਾ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਯੂਐੱਚਐੱਸ ਰੋਹਤਕ, ਏਮਸ ਨਵੀਂ ਦਿੱਲੀ ਅਤੇ ਏਮਸ ਪਟਨਾ ਸ਼ਾਮਲ ਹਨ। ਉਂਜ ਭਾਰਤ ਨੇ ਹੈਦਰਾਬਾਦ ਆਧਾਰਿਤ ਕੰਪਨੀ ਵੱਲੋਂ ਵਿਕਸਤ ਕੀਤੀ ਗਈ ਇੰਟਰਨੈਸਲ ਕੋਵਿਡ-19 ਵੈਕਸੀਨ ਬੀਬੀਵੀ154 ਨੂੰ ਵਰਤੋਂ ਦੀ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਹੈ।



Most Read

2024-09-23 14:31:44