Breaking News >> News >> The Tribune


ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੀ ਦੋਹਤੀ ਵੱਲੋਂ ਖ਼ੁਦਕੁਸ਼ੀ


Link [2022-01-29 05:14:16]



ਬੰਗਲੁਰੂ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਦੋਹਤੀ ਡਾ. ਸੌਂਦਰਯ ਸ਼ਹਿਰ ਵਿਚਲੇ ਆਪਣੇ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ ਹੈ। ਪੁਲੀਸ ਇਸ ਨੂੰ ਖ਼ੁਦਕੁਸ਼ੀ ਮੰਨ ਕੇ ਚੱਲ ਰਹੀ ਹੈ। ਸੌਂਦਰਯ ਭਾਜਪਾ ਆਗੂ ਯੇਦੀਯੁਰੱਪਾ ਦੀ ਧੀ ਪਦਮਾਵਤੀ ਦੀ ਧੀ ਸੀ। ਉਸ ਦਾ ਵਿਆਹ 2018 ਵਿਚ ਡਾ. ਨੀਰਜ ਐੱਸ. ਨਾਲ ਹੋਇਆ ਸੀ। ਦੋਵੇਂ ਇਕੋ ਹਸਪਤਾਲ ਵਿਚ ਤਾਇਨਾਤ ਸਨ। ਸ਼ੁੱਕਰਵਾਰ ਸਵੇਰੇ ਨੀਰਜ ਡਿਊਟੀ ਉਤੇ ਚਲਾ ਗਿਆ ਜਦਕਿ ਸੌਂਦਰਯ ਵਸੰਤ ਨਗਰ ਸਥਿਤ ਆਪਣੇ ਘਰ ਵਿਚ ਸੀ। ਇਸੇ ਦੌਰਾਨ ਜਦ ਘਰ ਮਦਦ ਕਰਨ ਵਾਲੀ ਮਹਿਲਾ ਨੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਨਹੀਂ ਖੋਲ੍ਹਿਆ। ਉਸ ਨੇ ਡਾ. ਨੀਰਜ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਖ਼ੁਦ ਵੀ ਪਤਨੀ ਦਾ ਫੋਨ ਮਿਲਾਇਆ ਪਰ ਨਹੀਂ ਲੱਗਿਆ। ਇਸ ਤੋਂ ਬਾਅਦ ਧੱਕੇ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤੇ ਅੰਦਰ ਸੌਂਦਰਯ ਲਟਕਦੀ ਹੋਈ ਮਿਲੀ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਘਟਨਾ ਬਾਰੇ ਸੂਚਨਾ ਮਿਲਣ 'ਤੇ ਮੁੱਖ ਮੰਤਰੀ ਬਸਵਰਾਜ ਬੋਮਈ, ਕੁਝ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਯੇਦੀਯੁਰੱਪਾ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। -ਪੀਟੀਆਈ



Most Read

2024-09-23 14:22:24