Breaking News >> News >> The Tribune


ਸਵਿਸ ਕੰਪਨੀ ਨਾਲ ਵਿੱਤੀ ਝਗੜਾ ਨਿਬੇੜਨ ਲਈ ਸਪਾਈਸਜੈੱਟ ਨੂੰ ਤਿੰਨ ਹਫ਼ਤੇ ਮਿਲੇ


Link [2022-01-29 05:14:16]



ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਵਿਸ ਕੰਪਨੀ ਨਾਲ ਵਿੱਤੀ ਝਗੜਾ ਨਿਬੇੜਨ ਲਈ ਸਪਾਈਸਜੈੱਟ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਹ 'ਇਕ ਗੰਭੀਰ ਮਸਲਾ ਹੈ'। ਅਦਾਲਤ ਨੇ ਇਸ ਕੇਸ ਨਾਲ ਜੁੜੇ ਮਦਰਾਸ ਹਾਈ ਕੋਰਟ ਦੇ ਫ਼ੈਸਲੇ ਉਤੇ ਵੀ ਰੋਕ ਲਾ ਦਿੱਤੀ। ਚੀਫ਼ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਸਪਾਈਸ ਜੈੱਟ ਦੇ ਅਸਾਸੇ ਵੇਚਣ ਸਬੰਧੀ ਨੋਟਿਸ ਪ੍ਰਕਾਸ਼ਿਤ ਕਰਨ ਉਤੇ ਰੋਕ ਲਾ ਦਿੱਤੀ ਹੈ। ਮਦਰਾਸ ਹਾਈ ਕੋਰਟ ਨਾਲ ਵੱਲੋਂ ਨਿਯੁਕਤ ਅਧਿਕਾਰੀ ਵੱਲੋਂ ਸਪਾਈਸਜੈੱਟ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾਣੀ ਸੀ। ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੇ ਕਿਹਾ ਕਿ ਏਅਰਲਾਈਨ ਕੰਪਨੀ ਸਵਿਸ ਫਰਮ 'ਕਰੈਡਿਟ ਸੁਇਸ ਏਜੀ' ਨਾਲ ਮਸਲਾ ਨਿਬੜੇਨ ਦਾ ਯਤਨ ਕਰੇਗੀ। ਉਨ੍ਹਾਂ ਅਦਾਲਤ ਤੋਂ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ। ਸਵਿਸ ਕੰਪਨੀ ਵੱਲੋਂ ਪੇਸ਼ ਹੋਏ ਵਕੀਲ ਕੇ.ਵੀ. ਵਿਸ਼ਵਨਾਥ ਨੇ ਵੀ ਉਨ੍ਹਾਂ ਨਾਲ ਸਹਿਮਤੀ ਜਤਾਈ। ਹੁਣ ਮਾਮਲੇ ਉਤੇ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਹੋਵੇਗੀ। -ਪੀਟੀਆਈ



Most Read

2024-09-23 14:30:12