Breaking News >> News >> The Tribune


ਫ਼ੌਜ ਦਾ ਟਰੇਨਰ ਜਹਾਜ਼ ਹਾਦਸਾਗ੍ਰਸਤ


Link [2022-01-29 05:14:16]



ਗਯਾ: ਇੱਥੇ ਭਾਰਤੀ ਫ਼ੌਜ ਦੀ ਅਫ਼ਸਰਾਂ ਦੀ ਸਿਖਲਾਈ ਅਕੈਡਮੀ ਦਾ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਦੋ ਸਿਖਿਆਰਥੀ ਪਾਇਲਟ ਸਵਾਰ ਸਨ। ਗਯਾ ਕੌਮਾਂਤਰੀ ਹਵਾਈ ਅੱਡੇ ਦੇ ਡਾਇਰੈਕਟਰ ਬੰਗਾਜੀਤ ਸਾਹਾ ਅਨੁਸਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬੋਧ ਗਯਾ ਬਲਾਕ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਨਾਲ ਲਗਦੇ ਖੇਤਾਂ ਵਿੱਚ ਵਾਪਰਿਆ। ਇਸ ਮੌਕੇ ਪਾਇਲਟਾਂ ਨੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਨੇ ਟ੍ਰੇਨਰ ਜਹਾਜ਼ ਨੂੰ ਹੇਠਾਂ ਡਿੱਗਦੇ ਦੇਖਿਆ, ਉਹ ਮੌਕੇ 'ਤੇ ਪਹੁੰਚੇ ਅਤੇ ਕੈਡਿਟਾਂ ਨੂੰ ਬਾਹਰ ਕੱਢਿਆ। ਕੁਝ ਦੇਰ ਬਾਅਦ ਦੋਵਾਂ ਪਾਇਲਟਾਂ ਨੂੰ ਫ਼ੌਜ ਦੇ ਜਵਾਨ ਲੈ ਗਏ। ਉਨ੍ਹਾਂ ਨੇ ਜਹਾਜ਼ ਦਾ ਮਲਬਾ ਇਕੱਠਾ ਕੀਤਾ। -ਪੀਟੀਆਈ



Most Read

2024-09-23 14:25:51