Breaking News >> News >> The Tribune


ਯੂਪੀ ਚੋਣਾਂ: ਆਜ਼ਮ ਖ਼ਾਨ ਦੇ ਪੁੱਤਰ ਤੇ ਪਤਨੀ ਨੇ ਇੱਕੋ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ


Link [2022-01-28 23:57:45]



ਨੋਇਡਾ, 28 ਜਨਵਰੀ

ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖ਼ਾਨ ਦੇ ਪੁੱਤਰ ਅਤੇ ਪਤਨੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਇੱਕੋ ਹੀ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮੁਹੰਮਦ ਅਬਦੁੱਲ ਆਜ਼ਮ ਖ਼ਾਨ, ਜਿਹੜੇ ਹਾਲ 'ਚ ਜੇਲ੍ਹ 'ਚੋਂ ਰਿਹਾਅ ਹੋਏ ਹਨ, ਅਤੇ ਉਨ੍ਹਾਂ ਨੇ ਮਾਂ ਤਜ਼ੀਨ ਫਾਤਮਾ ਵੱਲੋਂ ਰਾਮਪੁਰ ਜ਼ਿਲ੍ਹੇ 'ਚ ਸੁਆਰ ਵਿਧਾਨ ਸਭਾ ਹਲਕੇ ਤੋਂ ਹਲਫ਼ਨਾਮੇ ਦਾਖ਼ਲ ਕੀਤੇ ਗੲੇ ਹਨ। ਦੱਸਣਯੋਗ ਹੈ ਕਿ ਆਜ਼ਮ ਖ਼ਾਨ, ਜਿਹੜੇ ਕਿ ਇਸ ਸਮੇਂ ਜੇਲ੍ਹ ਵਿੱਚ ਹਨ, ਵੱਲੋਂ ਵੀਰਵਾਰ ਨੂੰ ਰਾਮਪੁਰ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਗਏ ਸਨ।ਉੱਤਰ ਪ੍ਰਦੇਸ਼ 'ਚ ਸੱਤ ਪੜਾਵੀ ਚੋਣ ਅਮਲ ਦੇ ਦੂਜੇ ਗੇੜ ਦੌਰਾਨ ਸੁਆਰ ਸੀਟ ਲਈ ਵੋਟਾਂ 14 ਫਰਵਰੀ ਨੂੰ ਪੈਣੀਆਂ ਹਨ। -ਪੀਟੀਆਈ



Most Read

2024-09-23 14:32:35