World >> The Tribune


ਚਮਗਿੱਦੜਾਂ ’ਚ ਮਿਲਿਆ ਨਵਾਂ ‘ਨੀਓਕੋਵ’ ਵਾਇਰਸ ਮਨੁੱਖ ਜਾਤੀ ਲਈ ਬਣ ਸਕਦੈ ਖ਼ਤਰਾ


Link [2022-01-28 21:18:29]



ਪੇਈਚਿੰਗ, 28 ਜਨਵਰੀ

ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਵਿੱਚ ਫੈਲਣ ਵਾਲਾ 'ਨੀਓਕੋਵ' ਕਰੋਨਾ ਵਾਇਰਸ ਜੇਕਰ ਜ਼ਿਆਦਾ ਬਦਲਣਸ਼ੀਲ ਹੋਇਆ ਤਾਂ ਇਹ ਭਵਿੱਖ ਵਿੱਚ ਮਨੁੱਖ ਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਚੀਨ ਦੇ ਖੋਜਕਰਤਾਵਾਂ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਇਹ ਖੋਜ ਪ੍ਰਕਾਸ਼ਨ ਮਗਰੋਂ ਹਾਲ 'ਚ ਹੀ ਸ੍ਰੰਗ੍ਰਹਿ ਕੋਸ਼ ਬਾਇਓਆਰਐੱਕਸਆਈਵੀ 'ਤੇ ਪਾਇਆ ਗਿਆ ਹੈ, ਜਿਸ ਦੀ ਸਮੀਖਿਆ ਕੀਤੀ ਜਾਣੀ ਹਾਲੇ ਬਾਕੀ ਹੈ। ਅਧਿਐਨ ਮੁਤਾਬਕ ਇਹ ਪਤਾ ਲੱਗਦਾ ਹੈ ਕਿ ਨੀਓਕੋਵ ਦਾ 'ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ' (ਐੱਮਈਆਰਐੱਸ) ਨਾਲ ਕਰੀਬੀ ਸਬੰਧ ਹੈ। ਇਸ ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੇ ਇਸ (ਵਾਇਰਲ) ਰੋਗ ਪਹਿਲੀ ਵਾਰ ਪਛਾਣ 2012 ਵਿੱਚ ਸਾਊਦੀ ਅਰਬ ਵਿੱਚ ਕੀਤੀ ਗਈ ਸੀ। ਕਰੋਨਾਵਾਇਰਸ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ, ਜਿਹੜਾ ਸਧਾਰਨ ਠੰਢ, ਜ਼ੁਕਾਮ ਤੋਂ ਲੈ ਕੇ 'ਸਾਰਸ' ਵਰਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ਼ ਅਤੇ ਵੂਹਾਨ ਯੂਨੀਵਰਸਿਟ ਦੇ ਖੋਜਕਰਤਾਵਾਂ ਨੇ ਇਹ ਗੌਰ ਕੀਤਾ ਹੈ ਕਿ 'ਨੀਓਕੋਵ' ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਦੇ ਸਮੂਹ ਵਿੱਚ ਪਾਇਆ ਜਾਂਦਾ ਹੈ ਅਤੇ ਇਨ੍ਹਾ ਜੀਵਾਂ ਵਿੱਚ ਵਿਸ਼ੇਸ਼ ਤੌਰ 'ਤੇ ਫ਼ੈਲਦਾ ਹੈ। ਖੋਜਕਰਤਾਵਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਪਣੇ ਮੌਜੂਦਾ ਰੂਪ ਵਿੱਚ ਨੀਓਕੋਵ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਜੇਕਰ ਇਹ ਵੱਧ ਪਰਿਵਰਤਨਸ਼ੀਲ ਹੋਇਆ ਤਾਂ ਸੰਭਾਵਿਤ ਤੌਰ 'ਤੇ ਇਹ ਨੁਕਸਾਨਦੇਹ ਹੋ ਸਕਦਾ ਹੈ। -ਪੀਟੀਆਈ



Most Read

2024-09-21 17:53:52