World >> The Tribune


ਅਤਿਵਾਦੀ ਜਥੇਬੰਦੀਆਂ ਨੂੰ ਅਫ਼ਗਾਨਿਸਤਾਨ ’ਚ ਕੋਈ ਸਮਰਥਨ ਨਹੀਂ ਮਿਲਣਾ ਚਾਹੀਦਾ: ਭਾਰਤ


Link [2022-01-28 12:57:25]



ਸੰਯੁਕਤ ਰਾਸ਼ਟਰ, 27 ਜਨਵਰੀ

ਭਾਰਤ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਨੂੰ ਅਫ਼ਗਾਨ ਦੀ ਧਰਤੀ ਜਾਂ ਖੇਤਰ ਵਿਚ ਮੌਜੂਦ ਹੋਰ ਪਨਾਹਗਾਹਾਂ ਤੋਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਸਹਿਯੋਗ ਨਹੀਂ ਮਿਲਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਠੋਸ ਪ੍ਰਗਤੀ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਅੱਜ ਕਿਹਾ, ''ਅਤਿਵਾਦ ਅਫ਼ਗਾਨਿਸਤਾਨ ਅਤੇ ਪੂਰੇ ਖੇਤਰ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਸੁਰੱਖਿਆ ਕੌਂਸਲ ਦਾ ਪ੍ਰਸਤਾਵ 2593 ਕਈ ਅਹਿਮ ਤੇ ਤਤਕਾਲੀ ਮੁੱਦਿਆਂ 'ਤੇ ਕੌਮਾਂਤਰੀ ਭਾਈਚਾਰੇ ਦੀਆਂ ਆਸਾਂ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ।'' ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਨਾਲ ਸਬੰਧਤ ਸੁਰੱਖਿਆ ਕੌਂਸਲ ਦੀ ਮੀਟਿੰਗ ਵਿਚ ਤ੍ਰਿਮੂਰਤੀ ਨੇ ਕਿਹਾ, ''ਯੂਐੱਨਐੱਸਸੀ ਦਾ ਪ੍ਰਸਤਾਵ ਅਤਿਵਾਦ ਖ਼ਿਲਾਫ਼ ਜੰਗ ਦੇ ਸਬੰਧ ਵਿਚ ਕੌਮਾਂਤਰੀ ਭਾਈਚਾਰੇ ਦੀਆਂ ਆਸਾਂ ਨੂੰ ਦਰਸਾਉਂਦਾ ਹੈ। ਇਸ ਵਿਚ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅਤਿਵਾਦੀ ਗਤੀਵਿਧੀਆਂ ਲਈ ਨਾ ਹੋਣ ਦੇਣ ਦੀ ਤਾਲਿਬਾਨ ਦੀ ਵਚਨਬੱਧਤਾ ਵੀ ਸ਼ਾਮਲ ਹੈ।'' ਤ੍ਰਿਮੂਰਤੀ ਨੇ ਅਸਿੱਧੇ ਤੌਰ 'ਤੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਹਾਲਾਂਕਿ, ਸਾਨੂੰ ਇਹ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਠੋਸ ਪ੍ਰਗਤੀ ਦਿਖਣੀ ਚਾਹੀਦੀ ਹੈ ਕਿ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਨੂੰ ਅਫ਼ਗਾਨਿਸਤਾਨ ਦੀ ਧਰਤੀ ਜਾਂ ਖੇਤਰ ਵਿਚ ਮੌਜੂਦ ਹੋਰ ਪਨਾਹਗਾਹ ਦੇਸ਼ਾਂ ਤੋਂ ਕੋਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਹਿਯੋਗ ਨਾ ਮਿਲੇ।'' ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵ 2593 ਨੂੰ ਅਗਸਤ 2021 ਵਿਚ ਭਾਰਤ ਦੀ ਪ੍ਰਧਾਨਗੀ ਦੌਰਾਨ ਸਵੀਕਾਰ ਕੀਤਾ ਗਿਆ ਸੀ। -ਪੀਟੀਆਈ



Most Read

2024-09-21 17:45:58