Breaking News >> News >> The Tribune


ਆਜ਼ਾਦ ਨੂੰ ਪਦਮ ਐਵਾਰਡ ਦੇਣਾ ਸਿਆਸੀ ਫੈਸਲਾ: ਮੋਇਲੀ


Link [2022-01-28 10:16:54]



ਬੰਗਲੂਰੂ, 27 ਜਨਵਰੀ

ਸੀਨੀਅਰ ਕਾਂਗਰਸ ਆਗੂ ਐੱਮ.ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ (ਸੀਨੀਅਰ ਕਾਂਗਰਸੀ ਆਗੂ) ਗੁਲਾਮ ਨਬੀ ਆਜ਼ਾਦ ਨੂੰ ਪਦਮ ਭੂਸ਼ਣ ਦੇਣ ਦਾ ਫੈਸਲਾ ਯੋਗਤਾ ਅਧਾਰਿਤ ਨਹੀਂ ਬਲਕਿ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੂੰ ਜੇਕਰ ਲੱਗਦਾ ਹੈ ਕਿ ਇਹ ਐਵਾਰਡ ਲੈਣ ਨਾਲ ਕਾਂਗਰਸ ਪਾਰਟੀ ਦੇ ਹਿੱਤਾਂ ਨੂੰ ਸੱਟ ਵਜਦੀ ਹੈ ਤਾਂ ਉਨ੍ਹਾਂ ਨੂੰ ਇਸ ਤੋਂ ਹੱਥ ਪਿਛਾਂਹ ਖਿੱਚ ਲੈਣੇ ਚਾਹੀਦੇ ਹਨ। ਮੋਇਲੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਨਰਿੰਦਰ ਮੋਦੀ ਨੇ ਸਿਆਸੀ ਫੈਸਲਾ ਲਿਆ ਹੈ। ਉਨ੍ਹਾਂ ਦਾ ਇਹ ਫੈਸਲਾ ਯੋਗਤਾ ਅਧਾਰਿਤ ਨਹੀਂ ਬਲਕਿ ਸਿਆਸਤ ਤੋਂ ਪ੍ਰੇਰਿਤ ਹੈ। ਹੁਣ ਇਹ ਉਨ੍ਹਾਂ (ਆਜ਼ਾਦ) 'ਤੇ ਮੁਨੱਸਰ ਕਰਦਾ ਹੈ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਫਿਰ ਨਾਂਹ ਕਰ ਦਿੰਦੇ ਹਨ।'' ਸਾਬਕਾ ਕੇਂਦਰੀ ਮੰਤਰੀ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਾਲ 2020 ਵਿੱਚ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਅੰਦਰੂਨੀ ਸੁਧਾਰਾਂ ਲਈ ਪੱਤਰ ਲਿਖਣ ਵਾਲੇ 23 ਆਗੂਆਂ ਦੇ ਸਮੂਹ 'ਚ ਸ਼ਾਮਲ ਮੋਇਲੀ ਨੇ ਕਿਹਾ ਕਿ ਆਜ਼ਾਦ ਨੂੰ ਐਵਾਰਡ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਕੀ ਇਹ ਫੈਸਲਾ ਪਾਰਟੀ ਹਿੱਤਾਂ ਵਿੱਚ ਹੈ ਜਾਂ ਨਹੀਂ। -ਪੀਟੀਆਈ



Most Read

2024-09-23 14:30:06