Breaking News >> News >> The Tribune


ਪਦਮ ਭੂਸ਼ਣ ਵਿਵਾਦ: ਆਜ਼ਾਦ ਦੇ ਪੱਖ ’ਚ ਨਿੱਤਰੇ ਕਰਨ ਸਿੰਘ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੂੰ ਕੇਂਦਰ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕਰਨ ਮਗਰੋਂ ਪਾਰਟੀ ਵਿਚ ਅੰਦਰਖਾਤੇ ਛਿੜੇ ਵਿਵਾਦ ਦੌਰਾਨ ਸੀਨੀਅਰ ਕਾਂਗਰਸੀ ਆਗੂ ਕਰਨ ਸਿੰਘ ਨੇ ਅੱਜ ਕਿਹਾ ਕਿ ਕੌਮੀ ਪੁਰਸਕਾਰ ਅੰਤਰ-ਪਾਰਟੀ ਵਿਵਾਦ ਦਾ ਵਿਸ਼ਾ ਨਹੀਂ ਬਣਨੇ ਚਾਹੀਦੇ, ਤੇ ਜੇ 'ਸਾਡੇ ਸਾਥੀਆਂ ਵਿਚੋਂ ਇਕ' ਸਨਮਾਨਿਤ ਹੁੰਦਾ ਹੈ, ਤਾਂ ਉਸ ਦੀ ਨਿੱਘੇ ਹੋ ਕੇ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ 'ਵਿਅੰਗ ਨਾਲ ਟਿੱਪਣੀਆਂ' ਕਰਨੀਆਂ ਚਾਹੀਦੀਆਂ ਹਨ। ਕਰਨ ਸਿੰਘ ਦੀ ਇਹ ਪ੍ਰਤੀਕਿਰਿਆ ਕਾਂਗਰਸ ਆਗੂ ਜੈਰਾਮ ਰਮੇਸ਼ ਦੀ ਟਿੱਪਣੀ ਤੋਂ ਬਾਅਦ ਆਈ ਹੈ। ਉਨ੍ਹਾਂ ਸੀਪੀਐਮ ਆਗੂ ਬੁੱਧਦੇਵ ਭੱਟਾਚਾਰੀਆ ਵੱਲੋਂ ਪਦਮ ਪੁਰਸਕਾਰ ਮੋੜਨ ਉਤੇ ਕਿਹਾ ਸੀ ਕਿ 'ਉਨ੍ਹਾਂ ਗ਼ੁਲਾਮ ਹੋਣ ਨਾਲੋਂ ਆਜ਼ਾਦ ਰਹਿਣਾ ਚੁਣਿਆ।' ਕਰਨ ਸਿੰਘ ਨੇ ਕਿਹਾ ਕਿ ਉਹ ਆਜ਼ਾਦ ਨੂੰ ਕਰੀਬ ਅੱਧੀ ਸਦੀ ਤੋਂ ਜਾਣਦੇ ਹਨ। ਉਦੋਂ ਤੋਂ ਹੀ ਉਨ੍ਹਾਂ ਆਜ਼ਾਦ ਨੂੰ ਸਖ਼ਤ ਮਿਹਨਤੀ ਵੱਜੋਂ ਦੇਖਿਆ ਹੈ। ਵਿਰੋਧੀ ਧਿਰ ਦੇ ਆਗੂ ਵਜੋਂ ਵੀ ਉਨ੍ਹਾਂ ਸਕਾਰਾਤਮਕ ਭੂਮਿਕਾ ਨਿਭਾਈ ਹੈ।

ਜ਼ਿਕਰਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਵੀ ਆਜ਼ਾਦ ਦਾ ਪੱਖ ਪੂਰਿਆ। ਉਨ੍ਹਾਂ ਜੈਰਾਮ ਰਮੇਸ਼ ਦੀ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ। ਕਪਿਲ ਸਿੱਬਲ, ਆਨੰਦ ਸ਼ਰਮਾ, ਭੁਪਿੰਦਰ ਸਿੰਘ ਹੁੱਡਾ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਤੇ ਰਾਜ ਬੱਬਰ ਜਿਹੇ ਕਾਂਗਰਸੀ ਆਗੂਆਂ ਨੇ ਵੀ ਆਜ਼ਾਦ ਨੂੰ ਪਦਮ ਭੂਸ਼ਣ ਮਿਲਣ ਉਤੇ ਮੁਬਾਰਕਬਾਦ ਦਿੱਤੀ ਹੈ। -ਪੀਟੀਆਈ



Most Read

2024-09-23 14:27:25