Breaking News >> News >> The Tribune


ਸੜਕ ਦੀ ਉਸਾਰੀ: ਅਸਾਮ-ਅਰੁਣਾਚਲ ਸਰਹੱਦ ’ਤੇ ਗੋਲੀ ਚੱਲੀ


Link [2022-01-28 10:16:54]



ਈਟਾਨਗਰ/ਨੌਰਥ ਲਖੀਮਪੁਰ (ਅਸਾਮ), 27 ਜਨਵਰੀ

ਅਸਾਮ-ਅਰੁਣਾਚਲ ਸਰਹੱਦ ਦੇ ਨਾਲ ਧੀਮਾਜੀ ਜ਼ਿਲ੍ਹੇ ਦੇ ਗੋਗਾਮੁਖ ਵਿੱਚ ਸੜਕ ਦੇ ਇਕ ਵਿਵਾਦਿਤ ਹਿੱਸੇ ਦੀ ਉਸਾਰੀ ਨੂੰ ਲੈ ਕੇ ਲੰਘੇ ਦਿਨ ਉਸ ਵੇਲੇ ਤਣਾਅ ਵਧ ਗਿਆ ਜਦੋਂ ਕੁਝ ਮੁਕਾਮੀ ਲੋਕਾਂ ਨੇ ਅਰੁਣਾਚਲ ਸਰਕਾਰ ਦੇ ਇਕ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਸੜਕ ਉਸਾਰੀ ਦਾ ਵਿਰੋਧ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਤਣਾਅ ਨੇ ਹਿੰਸਕ ਰੂਪ ਧਾਰ ਲਿਆ ਤੇ ਇਸ ਦੌਰਾਨ ਹਵਾ ਵਿੱਚ ਗੋਲੀ ਵੀ ਚੱਲੀ।

ਸੀਨੀਅਰ ਅਧਿਕਾਰੀ ਨੇ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਅਸਾਮ ਦੇ ਗੋਗਾਮੁਖ ਪੁਲੀਸ ਸਟੇਸ਼ਨ ਅਧੀਨ ਆਉਂਦੇ ਹਿਮਾ ਬਸਤੀ ਖੇਤਰ ਵਿੱਚ ਵਾਪਰੀ। ਅਧਿਕਾਰੀ ਨੇ ਕਿਹਾ, ''ਸਥਾਨਕ ਪਿੰਡਾਂ ਦੇ ਲੋਕਾਂ ਨੇ ਅਰੁਣਾਚਲ ਸਰਕਾਰ ਵੱਲੋਂ ਉਸਾਰੀ ਜਾ ਰਹੀ ਸੜਕ ਦਾ ਵਿਰੋਧ ਕੀਤਾ। ਪਿੰਡ ਵਾਸੀ ਜਦੋਂ ਮੌਕੇ 'ਤੇ ਪ੍ਰਦਰਸ਼ਨ ਕਰਨ ਲਈ ਗਏ ਤਾਂ ਉਸਾਰੀ ਕਾਰਜਾਂ ਵਿੱਚ ਸ਼ਾਮਲ ਠੇਕੇਦਾਰ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ।'

ਗੁੱਸੇ ਵਿੱਚ ਆਏ ਲੋਕਾਂ ਨੇ ਕੰਮ ਨੂੰ ਵਿਚਾਲੇ ਰੋਕਦਿਆਂ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਸੜਕ ਉਸਾਰੀ 'ਚ ਲੱਗੇ ਕਾਮਿਆਂ ਲਈ ਬਣਾਏ ਆਰਜ਼ੀ ਕੈਂਪ ਨੂੰ ਅੱਗ ਲਾ ਦਿੱਤੀ।

ਉਧਰ ਹਿੰਸਾ ਦਾ ਪਤਾ ਲੱਗਦੇ ਹੀ ਅਸਾਮ ਪੁਲੀਸ ਮੌਕੇ 'ਤੇ ਪੁੱਜ ਗਈ। ਅਰੁਣਾਚਲ ਦੇ ਲੋਵਰ ਸਿਆਂਗ ਜ਼ਿਲ੍ਹੇ ਦੇ ਐੱਸਪੀ ਕੁਸ਼ਲ ਪਾਲ ਸਿੰਘ ਨੇ ਕਿਹਾ ਕਿ ਇਹ ਵਿਵਾਦ ਕਾਫ਼ੀ ਪੁਰਾਣਾ ਹੈ ਤੇ ਬੁੱਧਵਾਰ ਨੂੰ ਜਿਨ੍ਹਾਂ ਦੋ ਧਿਰਾਂ ਵਿਚਾਲੇ ਝਗੜਾ ਹੋਇਆ, ਉਨ੍ਹਾਂ ਦੇ ਨਿੱਜੀ ਹਿੱਤ ਜੁੜੇ ਹੋਏ ਹਨ। ਐੱਸਪੀ ਨੇ ਕਿਹਾ ਕਿ ਇਸ ਘਟਨਾ ਵਿੱਚ ਸਰਕਾਰ ਜਾਂ ਕਿਸੇ ਹੋਰ ਸਰਕਾਰੀ ਸੰਗਠਨ ਦਾ ਕੋਈ ਹੱਥ ਨਹੀਂ ਸੀ। -ਪੀਟੀਆਈ



Most Read

2024-09-23 14:28:35