Breaking News >> News >> The Tribune


ਦਿੱਲੀ ਹਾਈ ਕੋਰਟ ਵੱਲੋਂ ਜੂਹੀ ਚਾਵਲਾ ਨੂੰ ਰਾਹਤ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਦਿੱਲੀ ਹਾਈ ਕੋਰਟ ਨੇ ਅੱਜ ਜੂਹੀ ਚਾਵਲਾ ਖ਼ਿਲਾਫ਼ ਇਕ ਹੁਕਮ ਵਿਚ ਕੀਤੀਆਂ ਟਿੱਪਣੀਆਂ ਨੂੰ ਹਟਾ ਦਿੱਤਾ ਹੈ। ਟਿੱਪਣੀ ਵਿਚ ਕਿਹਾ ਗਿਆ ਸੀ ਕਿ ਚਾਵਲਾ ਨੇ ਦੇਸ਼ ਵਿਚ 5ਜੀ ਵਾਇਰਲੈੱਸ ਨੈੱਟਵਰਕ ਸਥਾਪਿਤ ਕਰਨ ਨੂੰ ਅਦਾਲਤ ਵਿਚ ਚੁਣੌਤੀ ਆਪਣੀ ਮਸ਼ਹੂਰੀ ਲਈ ਦਿੱਤੀ ਸੀ। ਜੂਹੀ ਨੇ ਕਿਹਾ ਸੀ ਕਿ 5ਜੀ ਸੇਵਾਵਾਂ ਸਿਹਤ ਉਤੇ ਬੁਰਾ ਅਸਰ ਪਾਉਣਗੀਆਂ।

ਜਸਟਿਸ ਵਿਪਿਨ ਸਾਂਘੀ ਤੇ ਜਸਮੀਤ ਸਿੰਘ ਦੇ ਬੈਂਚ ਨੇ ਚਾਵਲਾ ਉਤੇ ਲਾਏ ਜੁਰਮਾਨੇ ਨੂੰ ਵੀ ਘਟਾ ਕੇ ਦੋ ਲੱਖ ਰੁਪਏ ਕਰ ਦਿੱਤਾ ਤੇ ਕਿਹਾ ਕਿ ਉਸ ਨੇ ਇਸ ਮੁੱਦੇ ਨੂੰ 'ਫਜ਼ੂਲ' ਹੀ ਨਹੀਂ ਉਭਾਰਿਆ ਸੀ। ਜ਼ਿਕਰਯੋਗ ਹੈ ਕਿ ਅਭਿਨੇਤਰੀ ਜੂਹੀ ਵਾਤਾਵਰਨ ਨਾਲ ਜੁੜੇ ਮੁੱਦਿਆਂ ਨੂੰ ਉਭਾਰਦੀ ਹੈ।

ਅਦਾਲਤ ਨੇ ਕਿਹਾ ਕਿ ਜੁਰਮਾਨੇ ਦਾ ਕੁਝ ਹਿੱਸਾ ਦੇਣਾ ਪਏਗਾ ਕਿਉਂਕਿ ਇਸ ਕੇਸ ਵਿਚ ਕੁਝ ਅਰਜ਼ੀਆਂ ਅਜਿਹੀਆਂ ਫਾਈਲ ਕੀਤੀਆਂ ਗਈਆਂ ਸਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ। -ਪੀਟੀਆਈ



Most Read

2024-09-23 14:22:14