Breaking News >> News >> The Tribune


ਕੇਰਲਾ ਹਾਈ ਕੋਰਟ ਵੱਲੋਂ ਬੰਬ ਧਮਾਕੇ ਲਈ ਦੋਸ਼ੀ ਠਹਿਰਾਏ ਵਿਅਕਤੀ ਬਰੀ


Link [2022-01-28 10:16:54]



ਕੋਚੀ, 27 ਜਨਵਰੀ

ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਝਟਕਾ ਦਿੰਦਿਆਂ ਕੇਰਲਾ ਹਾਈ ਕੋਰਟ ਨੇ ਅੱਜ ਲਸ਼ਕਰ-ਏ-ਤਇਬਾ ਦੇ ਕਥਿਤ ਮੈਂਬਰ ਥਡੀਯਾਂਤੇਵਿੜਾ ਨਜ਼ੀਰ ਤੇ ਸ਼ਫ਼ਸ ਨੂੰ ਬਰੀ ਕਰ ਦਿੱਤਾ। ਐਨਆਈਏ ਅਦਾਲਤ ਨੇ 2011 ਵਿਚ ਇਨ੍ਹਾਂ ਨੂੰ ਕੋਜ਼ੀਕੋਡ ਧਮਾਕਿਆਂ (2006) ਲਈ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਪਹਿਲੇ ਮੁਲਜ਼ਮ ਨਜ਼ੀਰ ਤੇ ਚੌਥੇ ਮੁਲਜ਼ਮ ਸ਼ਫ਼ਸ ਦੀਆਂ ਅਪੀਲ ਮਨਜ਼ੂਰ ਕਰ ਲਈਆਂ ਜੋ ਕਿ ਉਮਰ ਕੈਦ ਦੇ ਖ਼ਿਲਾਫ਼ ਪਾਈਆਂ ਗਈਆਂ ਸਨ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜਸਟਿਸ ਕੇ. ਵਿਨੋਦ ਚੰਦਰਨ ਤੇ ਜ਼ਿਆਦ ਰਹਿਮਾਨ ਦੇ ਬੈਂਚ ਨੇ ਐਨਆਈਏ ਦੀਆਂ ਅਪੀਲਾਂ ਵੀ ਰੱਦ ਕਰ ਦਿੱਤੀਆਂ। ਇਨ੍ਹਾਂ ਅਪੀਲਾਂ ਵਿਚ ਏਜੰਸੀ ਨੇ ਐਨਆਈਏ ਅਦਾਲਤ ਦੇ ਹੁਕਮ ਨੂੰ ਹੀ ਚੁਣੌਤੀ ਦਿੱਤੀ ਸੀ। ਇਸ ਕੇਸ ਵਿਚ ਦੋ ਹੋਰ ਮੁਲਜ਼ਮਾਂ ਅਬਦੁਲ ਹਲੀਮ ਤੇ ਅਬੁੂਬਕਰ ਯੂਸਫ਼ ਨੂੰ ਵੀ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ। ਨਜ਼ੀਰ ਤੇ ਹੋਰਾਂ ਉਤੇ ਧਮਾਕਿਆਂ ਦੀ ਸਾਜ਼ਿਸ਼ ਘੜਨ, ਯੋਜਨਾ ਬਣਾਉਣ ਤੇ ਬੰਬ ਧਮਾਕੇ ਕਰਨ ਦਾ ਦੋਸ਼ ਲਾਇਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਨੂੰ ਯੂਏਪੀਏ ਤਹਿਤ ਦੋਸ਼ੀ ਐਲਾਨ ਦਿੱਤਾ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਪਣੇ ਹੁਕਮ ਵਿਚ ਹਾਈ ਕੋਰਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਜਿਸ ਤੋਂ ਸਾਬਿਤ ਹੋਵੇ ਕਿ ਇਨ੍ਹਾਂ ਵਿਅਕਤੀ ਨੇ ਅਪਰਾਧ ਕੀਤਾ ਸੀ। ਅਦਾਲਤ ਨੇ ਨਾਲ ਹੀ ਕਿਹਾ ਕਿ ਜਾਂਚ ਦੌਰਾਨ ਐਨਆਈਏ ਨੂੰ ਬੇਸ਼ੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਘਟਨਾ ਤੋਂ ਚਾਰ ਸਾਲ ਬਾਅਦ ਇਹ ਕੇਸ ਉਨ੍ਹਾਂ ਨੂੰ ਮਿਲਿਆ। -ਪੀਟੀਆਈ



Most Read

2024-09-23 14:30:19