Breaking News >> News >> The Tribune


ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਮਾਰਕੀਟ ਵਿਕਰੀ ਦੀ ਮਨਜ਼ੂਰੀ


Link [2022-01-28 10:16:54]



ਨਵੀਂ ਦਿੱਲੀ: ਭਾਰਤ ਦੇ ਡਰੱਗ ਕੰਟਰੋਲਰ ਜਨਰਲਨੇ ਬਾਲਗਾਂ ਨੂੰ ਐਂਟੀ-ਕੋਵਿਡ-19 ਟੀਕੇ ਲਾਉਣ ਲਈ 'ਕੋਵੀਸ਼ੀਲਡ' ਤੇ 'ਕੋਵੈਕਸੀਨ' ਟੀਕਿਆਂ ਦੀ ਮਾਰਕੀਟ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਮਨਜ਼ੂਰੀ ਨਵੇਂ ਡਰੱਗਜ਼ ਤੇ ਕਲੀਨਿਕਲ ਟਰਾਇਲ ਨਿਯਮਾਂ 2019 ਤਹਿਤ ਦਿੱਤੀ ਗਈ ਹੈ। ਸ਼ਰਤਾਂ ਤਹਿਤ, ਫਰਮਾਂ ਨੂੰ ਕਲੀਨੀਕਲ ਪ੍ਰੀਖਣਾਂ ਦਾ ਡਾਟਾ ਜਮ੍ਹਾਂ ਕਰਵਾਉਣਾ ਪਵੇਗਾ। ਟੀਕਾਕਰਨ ਹੋਣ ਮਗਰੋਂ ਪੈਣ ਵਾਲੇ ਉਲਟ ਪ੍ਰਭਾਵਾਂ 'ਤੇ ਨਜ਼ਰ ਰੱਖੀ ਜਾਵੇਗੀ। ਕੇਂਦਰੀ ਡਰੱਗ ਮਾਨਕ ਕੰਟਰੋਲ ਸੰਸਥਾ ਦੀ ਕਰੋਨਾ ਸਬੰਧੀ ਸਬਜੈਕਟ ਐਕਸਪਰਟ ਕਮੇਟੀ ਨੇ 19 ਜਨਵਰੀ ਨੂੰ ਸੀਰਮ ਇੰਸਟੀਚਿਊਟ ਆਫ ਇੰਡਆ ਦੇ ਕੋਵੀਸ਼ੀਲਡ ਤੇ ਭਾਰਤ ਬਾਇਟੈਕ ਦੇ ਕੋਵੈਕਸੀਨ ਨੂੰ ਬਾਲਗਾਂ ਵਾਸਤੇ ਵਰਤੋਂ ਲਈ ਕੁਝ ਸ਼ਰਤਾਂ ਸਣੇ ਮਾਰਕੀਟ ਵਿਕਰੀ ਵਿੱਚ ਮਨਜ਼ੂਰੀ ਦੇਣ ਦੇ ਡੀਜੀਸੀਏ ਨੂੰ ਸ਼ਿਫਾਰਸ਼ ਕੀਤੀ ਸੀ। -ਪੀਟੀਆਈ



Most Read

2024-09-23 16:31:07