World >> The Tribune


ਬੁਰਕੀਨਾ ਫਾਸੋ ’ਚ ਸੱਤਾ ਉੱਤੇ ‘ਜੁੰਟਾ’ ਕਾਬਜ਼


Link [2022-01-26 11:55:42]



ਔਗਾਡੌਗੂ, 25 ਜਨਵਰੀ

ਬੁਰਕੀਨਾ ਫਾਸੋ 'ਤੇ ਅੱਜ ਨਵੇਂ ਫੌਜੀ 'ਜੁੰਟਾ' ਨੇ ਕਬਜ਼ਾ ਕਰ ਲਿਆ ਹੈ। ਵਿਦਰੋਹੀ ਸੈਨਿਕਾਂ ਨੇ ਜਮਹੂਰੀ ਤਰੀਕੇ ਨਾਲ ਚੁਣੇ ਹੋਏ ਰਾਸ਼ਟਰਪਤੀ ਰੋਚ ਮਾਰਕ ਕ੍ਰਿਸਟੀਅਨ ਕਾਬੋਰੇ ਨੂੰ ਬੰਧਕ ਬਣਾ ਕੇ ਸੋਮਵਾਰ ਨੂੰ ਦੇਸ਼ ਦੀ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਸੀ। ਬੁਰਕੀਨਾ ਫਾਸੋ ਦੇ ਸਰਕਾਰੀ ਟੈਲੀਵਿਜ਼ਨ 'ਤੇ ਸੋਮਵਾਰ ਸ਼ਾਮ ਨੂੰ ਦਰਜਨ ਵੱਧ ਵਿਦਰੋਹੀ ਸੈਨਿਕਾਂ ਨੇ ਐਲਾਨ ਕੀਤਾ ਕਿ ਦੇਸ਼ 'ਤੇ ਹੁਣ ਜੁੰਟਾ (ਸੈਨਾ) ਦਾ ਕੰਟਰੋਲ ਹੈ ਅਤੇ ਦੇਸ਼ ਦਾ ਸ਼ਾਸਨ ਉਨ੍ਹਾਂ ਦੇ ਨਵੇਂ ਸੰਗਠਨ ਪੈਟਰੀਆਟਿਕ ਮੂਵਮੈਂਟ ਫਾਰ ਸੇਫਗਾਰਡਿੰਗ ਐਂਡ ਰੀਸਟੋਰੇਸ਼ਨ ਵੱਲੋਂ ਚਲਾਇਆ ਜਾਵੇਗਾ। ਕੈਪਟਨ ਸਿਸਡੋਰ ਕਬੇਰ ਓਏਡਰੈਗੋ ਨੇ ਕਿਹਾ, ''ਅੱਜ ਦੀ ਇਹ ਘਟਨਾ ਬੁਰਕੀਨਾ ਫਾਸੋ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।'' -ਏਪੀ



Most Read

2024-09-21 17:58:43