Sport >> The Tribune


ਸਈਦ ਮੋਦੀ ਟੂਰਨਾਮੈਂਟ: ਪੁਰਸ਼ ਸਿੰਗਲਜ਼ ਦੇ ਫਾਈਨਲ ’ਚ ਪਹੁੰਚੇ ਦੋਨਾਂ ਖਿਡਾਰੀਆਂ ’ਚ ਵੰਡੀ ਜਾਵੇਗੀ ਇਨਾਮੀ ਰਾਸ਼ੀ


Link [2022-01-26 05:54:26]



ਨਵੀਂ ਦਿੱਲੀ, 25 ਜਨਵਰੀ

ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲਜ਼ ਦੇ ਫਾਈਨਲ ਨੂੰ ਇੱਕ ਖਿਡਾਰੀ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ 'ਕੋਈ ਮੁਕਾਬਲਾ ਨਹੀਂ' ਐਲਾਨਿਆ ਗਿਆ ਹੈ ਅਤੇ ਹੁਣ ਇਨਾਮੀ ਰਾਸ਼ੀ ਫਾਈਨਲ ਵਿੱਚ ਪਹੁੰਚੇ ਦੋਨਾਂ ਖਿਡਾਰੀਆਂ ਵਿੱਚ ਵੰਡੀ ਜਾਵੇਗੀ। ਵਿਸ਼ਵ ਬੈਡਮਿੰਟਨ ਨੇ ਅੱਜ ਜਾਰੀ ਬਿਆਨ 'ਚ ਕਿਹਾ, ''ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚੇ ਖਿਡਾਰੀਆਂ ਨੂੰ ਵਿਸ਼ਵ ਦਰਜਾਬੰਦੀ ਅੰਕ ਅਤੇ ਇਨਾਮੀ ਰਾਸ਼ੀ ਦਾ ਬਰਾਬਰ ਹਿੱਸਾ ਮਿਲੇਗਾ।'' ਫਾਈਨਲ ਮੁਕਾਬਲਾ ਐਤਵਾਰ ਨੂੰ ਫਰਾਂਸ ਦੇ ਦੋ ਖਿਡਾਰੀਆਂ ਅਰਨੌਡ ਮਰਕਲ ਅਤੇ ਲੁਕਾਸ ਕੈਲਰਬੋਟ ਵਿਚਾਲੇ ਖੇਡਿਆ ਜਾਣਾ ਸੀ। ਬਿਆਨ ਵਿੱਚ ਕਿਹਾ ਗਿਆ, ''ਇੱਕ ਫਾਈਨਲਿਸਟ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਜਦਕਿ ਦੂਜਾ ਉਸ ਦੇ ਕਰੀਬੀ ਸੰਪਰਕ ਵਿੱਚ ਆਇਆ ਮੰਨਿਆ ਗਿਆ ਹੈ। ਇਸ ਕਰਕੇ ਪੁਰਸ਼ ਸਿੰਗਲਜ਼ ਫਾਈਨਲ ਨੂੰ 'ਕੋਈ ਮੁਕਾਬਲਾ ਨਹੀਂ' ਐਲਾਨਿਆ ਗਿਆ ਹੈ।'' ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਖ਼ਿਤਾਬ ਭਾਰਤ ਦੀ ਪੀਵੀ ਸਿੰਧੂ ਨੇ ਜਿੱਤਿਆ ਸੀ। -ਪੀਟੀਆਈ



Most Read

2024-09-20 13:34:16