Breaking News >> News >> The Tribune


ਧਨਖੜ ਵੱਲੋਂ ਸਪੀਕਰ ਬੈਨਰਜੀ ਦੀ ਝਾੜ-ਝੰਬ


Link [2022-01-26 05:16:15]



ਕੋਲਕਾਤਾ, 25 ਜਨਵਰੀ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੰਵਿਧਾਨਕ ਨੇਮਾਂ ਦੀ ਉਲੰਘਣਾ ਤੇ ਉਨ੍ਹਾਂ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਾ ਕਰਵਾਉਣ 'ਤੇ ਸਪੀਕਰ ਬਿਮਾਨ ਬੈਨਰਜੀ ਦੀ ਚੰਗੀ ਝਾੜ-ਝੰਬ ਕੀਤੀ। ਦੂਜੇ ਪਾਸੇ, ਸਪੀਕਰ ਨੇ ਧਨਖੜ ਦੇ ਵਤੀਰੇ ਨੂੰ ਬੇਲੋੜਾ ਆਖਿਆ। ਰਾਜਪਾਲ ਸ੍ਰੀ ਧਨਖੜ ਨੇ ਕਈ ਮੌਕਿਆਂ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵੀ ਕਥਿਤ ਤੌਰ 'ਤੇ ਉਨ੍ਹਾਂ ਦੇ ਸੁਆਲਾਂ ਦਾ ਜੁਆਬ ਨਾ ਦੇਣ ਦੀ ਨਿਖੇਧੀ ਕੀਤੀ। ਗਣਤੰਤਰ ਦਿਵਸ ਤੋਂ ਪਹਿਲਾਂ ਵਿਧਾਨ ਸਭਾ 'ਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਅੱਗੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਧਨਖੜ ਨੇ ਕਿਹਾ,'ਸਪੀਕਰ... ਉਹ ਸਮਝਦੇ ਹਨ ਕਿ ਉਨ੍ਹਾਂ ਕੋਲ ਰਾਜਪਾਲ ਬਾਰੇ ਕੁਝ ਵੀ ਬੋਲਣ ਦਾ ਲਾਇਸੈਂਸ ਹੈ।'

ਉਨ੍ਹਾਂ ਦਾਅਵਾ ਕੀਤਾ ਕਿ ਕਈ ਮੌਕਿਆਂ 'ਤੇ ਸਪੀਕਰ ਨੇ ਉਨ੍ਹਾਂ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਿਸ ਵਿੱਚ ਬੀਐੱਸਐੱਫ ਦੇ ਅਧਿਕਾਰ ਖੇਤਰ ਵਿੱਚ ਵਾਧੇ ਸਬੰਧੀ ਵਿਧਾਨ ਸਭਾ ਦੇ ਮਤੇ ਸਬੰਧੀ ਜਾਣਕਾਰੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਦੋ ਵਾਰ ਦਿੱਤੇ ਗਏ ਭਾਸ਼ਣ ਦਾ ਪ੍ਰਸਾਰਣ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ,'ਕੀ ਉਹ ਧਾਰਾ 168 ਬਾਰੇ ਨਹੀਂ ਜਾਣਦੇ... ਰਾਜਪਾਲ ਦਾ ਵਿਧਾਨਪਾਲਿਕਾ 'ਚ ਪਹਿਲਾ ਅਤੇ ਸਦਨ ਵਿੱਚ ਦੂਜਾ ਸਥਾਨ ਹੁੰਦਾ ਹੈ... ਮੈਂ ਅਜਿਹੀਆਂ ਕਾਰਵਾਈਆਂ ਤੇ ਗੈਰ-ਸੰਵਿਧਾਨਕ ਕੰਮ ਬਰਦਾਸ਼ਤ ਨਹੀਂ ਕਰਾਂਗਾ। ਸਪੀਕਰ ਇਸ ਤਰ੍ਹਾਂ ਰਾਜਪਾਲ ਦੇ ਭਾਸ਼ਣ ਦਾ ਪ੍ਰਸਾਰਣ ਰੋਕ ਨਹੀਂ ਸਕਦਾ। ਜੇਕਰ ਉਨ੍ਹਾਂ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। -ਪੀਟੀਆਈ



Most Read

2024-09-23 16:34:06