Breaking News >> News >> The Tribune


ਜੰਝ ਚੜ੍ਹਾਉਣ ’ਤੇ ਦਲਿਤ ਲਾੜੇ ਦੇ ਘਰ ’ਤੇ ਹਮਲਾ


Link [2022-01-26 05:16:15]



ਭੋਪਾਲ, 25 ਜਨਵਰੀ

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਲਾੜੇ ਵੱਲੋਂ ਪ੍ਰਚੱਲਤ ਰੀਤ ਦੇ ਉਲਟ ਜਾ ਕੇ ਜੰਝ ਚੜ੍ਹਾਉਣ 'ਤੇ ਕੁਝ ਸਥਾਨਕ ਲੋਕਾਂ ਵੱਲੋਂ ਉਸਦੇ ਘਰ 'ਤੇ ਜਿੱਥੇ ਪੱਥਰਬਾਜ਼ੀ ਕੀਤੀ ਗਈ, ਉੱਥੇ ਘਰ ਵੀ ਲੁੱਟ ਲਿਆ ਗਿਆ। ਪੁਲੀਸ ਨੇ ਇਸ ਮਾਮਲੇ 'ਚ ਪਿੰਡ ਗਨੀਯਾਰੀ ਵਿੱਚ ਸਥਿਤ ਲਾੜੇ ਦੇ ਘਰ 'ਤੇ ਹਮਲੇ ਦੇ ਦੋਸ਼ ਹੇਠ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਪੀ ਵਿਕਰਮ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਘਰ 'ਤੇ ਪੱਥਰਬਾਜ਼ੀ ਕੀਤੀ ਤੇ ਘਰ ਦਾ ਸਾਮਾਨ ਵੀ ਲੁੱਟ ਲਿਆ, ਜਿਸ ਮਗਰੋਂ ਮਿਲੀ ਸ਼ਿਕਾਇਤ 'ਤੇ 20 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਿੰਡ 'ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। -ਪੀਟੀਆਈ



Most Read

2024-09-23 16:23:44