Breaking News >> News >> The Tribune


ਮੋਦੀ ਵੱਲੋਂ ਘਟ ਰਹੀ ਵੋਟ ਪ੍ਰਤੀਸ਼ਤਤਾ ’ਤੇ ਚਿੰਤਾ ਜ਼ਾਹਰ


Link [2022-01-26 05:16:15]



ਨਵੀਂ ਦਿੱਲੀ, 25 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੜ੍ਹੇ-ਲਿਖੇ ਤੇ ਖੁਸ਼ਹਾਲ ਸਮਝੇ ਜਾਂਦੇ ਸ਼ਹਿਰੀ ਇਲਾਕਿਆਂ ਵਿੱਚ ਘਟ ਰਹੀ ਵੋਟਿੰਗ ਪ੍ਰਤੀਸ਼ਤਤਾ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਜਿਹੇ ਲੋਕਤੰਤਰ ਵਿੱਚ ਇਹ ਰੁਝਾਨ ਬਦਲਣਾ ਚਾਹੀਦਾ ਹੈ। ਮੁਲਕ ਭਰ ਦੇ ਭਾਜਪਾ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ 'ਇੱਕ ਮੁਲਕ, ਇੱਕ ਚੋਣ' ਅਤੇ 'ਇੱਕ ਮੁਲਕ, ਇੱਕ ਵੋਟਰ ਸੂਚੀ' ਦੇ ਮੁੱਦੇ ਵੀ ਚੁੱਕੇ ਤੇ ਕਿਹਾ ਕਿ ਦੇਸ਼ ਵਿਚ ਹਰ ਵੇਲੇ ਚੋਣਾਂ ਦਾ ਅਮਲ ਜਾਰੀ ਰਹਿਣ ਦਾ ਸਿੱਟਾ ਹਰ ਖੇਤਰ ਵਿੱਚ ਹੋ ਰਹੀ ਰਾਜਨੀਤੀ 'ਚ ਨਿਕਲਦਾ ਹੈ ਤੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕੌਮੀ ਵੋਟਰ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਲ 1951-52 ਵਿੱਚ ਪਈਆਂ 45 ਫ਼ੀਸਦੀ ਵੋਟਾਂ ਤੋਂ ਸਾਲ 2019 ਵਿੱਚ ਵੋਟ ਪ੍ਰਤੀਸ਼ਤਤਾ ਵਧ ਕੇ 67 ਫ਼ੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾ ਵੋਟਰਾਂ ਵੱਲੋਂ ਸ਼ਮੂਲੀਅਤ ਚੰਗੀ ਗੱਲ ਹੈ ਪਰ ਨਾਲ ਹੀ ਕਿਹਾ ਕਿ ਆਮ ਲੋਕਾਂ ਤੋਂ ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ ਦੇ ਮੈਂਬਰਾਂ, ਸਾਰਿਆਂ ਨੂੰ ਘੱਟ ਹੁੰਦੀ ਵੋਟਿੰਗ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ਦੇ ਪੰਨਾ ਪ੍ਰਮੁੱਖਾਂ ਤੇ ਹੋਰ ਹੇਠਲੇ ਪੱਧਰ ਦੇ ਕਾਰਕੁਨਾਂ ਨੂੰ ਹਰ ਚੋਣ ਵਿੱਚ 75 ਫ਼ੀਸਦੀ ਤੱਕ ਵੋਟਿੰਗ ਯਕੀਨੀ ਬਣਾਉਣ ਲਈ ਆਖਿਆ।

ਚੋਣ ਕਮਿਸ਼ਨ ਵੱਲੋਂ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸ਼ੁਰੂ ਕੀਤੀਆਂ ਮੁਹਿੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੋਟਿੰਗ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਵਿੱਤਰ ਦਾਨ ਹੈ। ਹਾਲ ਹੀ ਵਿੱਚ ਪਾਸ ਕਾਨੂੰਨ ਨਾਲ ਪਾਰਦਰਸ਼ਤਾ ਵਧਾਉਣ 'ਚ ਮਦਦ ਮਿਲੇਗੀ ਜਿਸ ਮੁਤਾਬਕ ਵੋਟਰਾਂ ਨੂੰ ਆਪਣੇ ਆਧਾਰ ਕਾਰਡ ਨੰਬਰ ਤੇ ਵੋਟਰ ਆਈਡੀ ਨੰਬਰ ਜੋੜਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਗੱਲਬਾਤ ਸਿਰਫ਼ ਗੁਜਰਾਤ ਦੇ ਭਾਜਪਾ ਕਾਰਕੁਨਾਂ ਤੱਕ ਸੀਮਤ ਸੀ ਪਰ ਬਾਅਦ 'ਚ ਇਸ ਨੂੰ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਕਾਰਕੁਨਾਂ ਨੂੰ ਸ਼ਾਮਲ ਕਰ ਲਿਆ ਗਿਆ। -ਪੀਟੀਆਈ



Most Read

2024-09-23 16:28:21