ਮੁੰਬਈ, 25 ਜਨਵਰੀ
ਇਥੋਂ ਦੀ ਇਕ ਅਦਾਲਤ ਨੇ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਲਗਪਗ ਡੇਢ ਦਹਾਕੇ ਪੁਰਾਣੇ ਅਸ਼ਲੀਲਤਾ ਮਾਮਲੇ ਵਿੱਚ ਦੋਸ਼ ਮੁਕਤ ਕਰਾਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸ਼ਿਲਪਾ ਹੌਲੀਵੁੱਡ ਅਦਾਕਾਰ ਰਿਚਰਡ ਗੋਰੇ ਦੀ ਹਰਕਤ ਤੋਂ ਪੀੜਤ ਜਾਪਦੀ ਹੈ। ਗੋਰੇ ਨੇ ਇਕ ਜਨਤਕ ਸਮਾਗਮ ਵਿੱਚ ਸ਼ਿਲਪਾ ਸ਼ੈੱਟੀ ਨੂੰ ਚੁੰਮਿਆ ਸੀ, ਜਿਸ ਮਗਰੋਂ ਦੋਵਾਂ ਖ਼ਿਲਾਫ਼ ਅਸ਼ਲੀਲਤਾ ਦਾ ਦੇਸ਼ ਦਰਜ ਹੋਇਆ ਸੀ। ਇਸ ਘਟਨਾ ਦੇ ਵਿਰੋਧ ਵਿੱਚ ਕਈ ਥਾਈਂ ਰੋਸ ਪ੍ਰਦਰਸ਼ਨ ਵੀ ਹੋਏ ਸਨ। ਸਾਲ 2017 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਇਹ ਮਾਮਲਾ ਰਾਜਸਥਾਨ ਦੀ ਆਦਲਤ ਤੋਂ ਮੁੰਬਈ ਟਰਾਂਸਫਰ ਕੀਤਾ ਗਿਆ ਸੀ। -ਏਜੰਸੀ
2024-09-23 16:29:55