Breaking News >> News >> The Tribune


ਸੀਨੀਅਰ ਕਾਂਗਰਸੀ ਆਗੂੂ ਆਰ ਪੀ ਐਨ ਸਿੰਘ ਭਾਜਪਾ ਵਿੱਚ ਹੋਏ ਸ਼ਾਮਲ


Link [2022-01-25 15:57:56]



ਨਵੀਂ ਦਿੱਲੀ, 25 ਜਨਵਰੀ

ਸੀਨੀਅਰ ਕਾਂਗਰਸੀ ਆਗੂ ਆਰ ਪੀ ਐਨ ਸਿੰਘ ਮੰਗਲਵਾਰ ਨੂੰ ਪਾਰਟੀ ਵਿਚੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ਦੀ ਇਕ ਕਾਪੀ ਟਵਿੱਟਰ 'ਤੇ ਸਾਂਝੀ ਕਰਦਿਆਂ ਲਿਖਿਆ ਹੈ, ''ਅੱਜ, ਜਦੋਂ ਪੂਰਾ ਮੁਲਕ ਗਣਤੰਤਰ ਦਿਵਸ ਮਨਾ ਰਿਹਾ ਹੈ , ਮੈਂ ਆਪਣੇ ਸਿਆਸੀ ਜੀਵਨ ਵਿੱਚ ਨਵੇਂ ਅਧਿਆਏ ਦੀ ਸ਼ੁਰੂ ਕਰ ਰਿਹਾ ਹਾਂ। ਜੈ ਹਿੰਦ।'' ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿਚੋਂ ਅਸਤੀਫ਼ਾ ਦਿੰਦਿਆਂ ਕਿਹਾ, ''ਮੈਂ ਮੁਲਕ, ਲੋਕਾਂ ਅਤੇ ਪਾਰਟੀ ਦੀ ਸੇਵਾ ਦਾ ਮੌਕਾ ਦੇਣ ਲਈ ਤੁਹਾਡਾ(ਸੋਨੀਆ) ਧੰਨਵਾਦ ਕਰਦਾ ਹਾਂ। '' ਉਹ ਕਾਂਗਰਸ ਵਿੱਚ ਕੌਮੀ ਬੁਲਾਰੇ ਅਤੇ ਝਾਰਖੰਡ ਦੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। -ਏਜੰਸੀ



Most Read

2024-09-23 16:24:07