Sport >> The Tribune


ਸਾਨੀਆ ਮਿਰਜ਼ਾ ਨੂੰ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਰ; ਆਸਟਰੇਲਿਆਈ ਓਪਨ ਨੂੰ ਆਖਿਆ ਅਲਵਿਦਾ


Link [2022-01-25 14:19:43]



ਮੈਲਬਰਨ, 25 ਜਨਵਰੀ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਰ ਤੋਂ ਬਾਅਦ ਆਸਟਰੇਲਿਆਈ ਓਪਨ ਨੂੰ ਅਲਵਿਦਾ ਆਖ਼ ਦਿੱਤਾ। ਸਾਨੀਆ ਅਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੂੰ ਵਾਈਲਡ ਕਾਰਡ ਪ੍ਰਾਪਤ ਸਥਾਨਕ ਜੋੜੀ ਜੈਮੀ ਫੋਰਲਿਸ ਅਤੇ ਜੈਸਨ ਕੁਬਲੇਰ ਨੇ 6-4, 7-6 ਨਾਲ ਹਰਾਇਆ। ਭਾਰਤੀ ਟੈਨਿਸ ਸਟਾਰ ਸਾਨੀਆ ਨੇ ਛੇ ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿਚੋਂ ਤਿੰਨ ਮਿਕਸਡ ਡਬਲਜ਼ ਖ਼ਿਤਾਬ ਹਨ। ਸਾਨੀਆ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਇਸ ਸੈਸ਼ਨ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਵੇਗੀ। ਸਾਨੀਆ ਦੀ ਸ਼ਿਕਸਤ ਨਾਲ 2022 ਦੇ ਪਹਿਲੇ ਗ੍ਰੈਂਡ ਸਲੈਮ ਵਿੱਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ ਹੈ।-ਏਜੰਸੀ



Most Read

2024-09-20 16:35:37