World >> The Tribune


‘ਇਜ਼ਰਾਈਲ ਤੇ ਭਾਰਤ ਦਾ ਤਾਲਮੇਲ ਹੋਰ ਗਹਿਰਾ ਹੋਵੇਗਾ’


Link [2022-01-25 08:34:20]



ਨਵੀਂ ਦਿੱਲੀ, 24 ਜਨਵਰੀ

ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਨਾਓਰ ਜਿਲੋਨ ਨੇ ਅੱਜ ਕਿਹਾ ਕਿ ਦੋਵਾਂ ਮੁਲਕਾਂ ਦਾ ਤਾਲਮੇਲ ਹੋਰ ਗਹਿਰਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਤੇ ਇਜ਼ਰਾਈਲ ਦੇ ਕੂਟਨੀਤਕ ਰਿਸ਼ਤਿਆਂ ਨੂੰ 30 ਸਾਲ ਹੋ ਗਏ ਹਨ ਤੇ ਇਜ਼ਰਾਇਲੀ ਰਾਜਦੂਤ ਨੇ ਭਰੋਸਾ ਜ਼ਾਹਿਰ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਵੱਖ-ਵੱਖ ਖੇਤਰਾਂ ਵਿਚ ਨੇੜਿਓਂ ਤਾਲਮੇਲ ਹੋਵੇਗਾ। ਆਉਣ ਵਾਲੇ ਸਾਲਾਂ ਵਿਚ ਇਹ ਵਧਦਾ ਹੀ ਜਾਵੇਗਾ। ਇਜ਼ਰਾਈਲ ਦੇ ਰਾਜਦੂਤ ਨੇ ਇਸ ਮੌਕੇ ਇਕ ਲੋਗੋ ਵੀ ਰਿਲੀਜ਼ ਕੀਤਾ ਜਿਸ ਵਿਚ 'ਸਟਾਰ ਆਫ ਡੇਵਿਡ' ਅਤੇ ਅਸ਼ੋਕ ਚੱਕਰ ਸ਼ਾਮਲ ਕੀਤਾ ਗਿਆ ਹੈ। ਇਜ਼ਰਾਇਲੀ ਦੂਤਾਵਾਸ ਨੇ ਕਿਹਾ ਕਿ ਇਹ ਲੋਗੋ ਦੋਵਾਂ ਮੁਲਕਾਂ ਦੀ ਮਜ਼ਬੂਤ ਮਿੱਤਰਤਾ, ਸਨੇਹ ਨੂੰ ਦਰਸਾਉਂਦਾ ਹੈ। ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ, 'ਉਨ੍ਹਾਂ ਨੂੰ ਦੋਵਾਂ ਮੁਲਕਾਂ ਦੇ ਕੂਟਨੀਤਕ ਰਿਸ਼ਤਿਆਂ ਦੇ 30 ਵਰ੍ਹੇ ਪੂਰੇ ਹੋਣ 'ਤੇ ਮਾਣ ਹੋ ਰਿਹਾ ਹੈ, ਉਹ ਇਸ ਲੋਗੋ ਦੀ ਵਰਤੋਂ ਪੂਰਾ ਸਾਲ ਜਸ਼ਨ ਮਨਾਉਣ ਲਈ ਕਰਨਗੇ।' ਉਨ੍ਹਾਂ ਕਿਹਾ ਕਿ ਭਾਰਤੀਆਂ ਤੇ ਇਜ਼ਰਾਇਲੀਆਂ ਦੀ ਸਭਿਅਤਾ ਬੇਹੱਦ ਪੁਰਾਣੀ ਹੈ, ਉਹ ਇਸ ਉਤੇ ਮਾਣ ਕਰਦੇ ਹਨ। ਦੋਵੇਂ ਲੋਕਤੰਤਰ ਭਵਿੱਖ ਵਿਚ ਮੌਕੇ ਪੈਦਾ ਕਰਨ ਲਈ ਉਤਸ਼ਾਹਿਤ ਹਨ। ਜ਼ਿਕਰਯੋਗ ਹੈ ਕਿ ਲੋਗੋ ਬਣਾਉਣ ਲਈ ਮੁਕਾਬਲਾ ਕਰਾਇਆ ਗਿਆ ਸੀ। ਇਸ ਵਿਚ ਹੋਲੋਨ ਇੰਸਟੀਚਿਊਟ ਆਫ਼ ਟੈਕਨੋਲੌਜੀ ਤੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿੱਤਣ ਵਾਲਾ ਲੋਗੋ ਡਿਜ਼ਾਈਨ ਭਾਰਤ ਦੇ ਵਿਦਿਆਰਥੀ ਨਿਖਿਲ ਕੁਮਾਰ ਰਾਏ ਨੇ ਬਣਾਇਆ ਹੈ। -ਪੀਟੀਆਈ



Most Read

2024-09-21 17:59:29