World >> The Tribune


ਅਮਰੀਕਾ ’ਚ ਅੱਠ ਸਾਲਾ ਬੱਚੀ ਦੀ ਗੋਲੀ ਲੱਗਣ ਕਾਰਨ ਮੌਤ


Link [2022-01-25 08:34:20]



ਸ਼ਿਕਾਗੋ: ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਕ 8 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਵਾਪਰਨ ਵੇਲੇ ਉਹ ਆਪਣੀ ਮਾਂ ਨਾਲ ਜਾ ਰਹੀ ਸੀ ਤੇ ਇਕ ਬੰਦੂਕਧਾਰੀ ਵੱਲੋਂ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਚਲਾਈ ਗੋਲੀ ਬੱਚੀ ਦੇ ਸਿਰ ਵਿਚ ਲੱਗੀ। ਮਰਨ ਵਾਲੀ ਬੱਚੀ ਦੀ ਸ਼ਨਾਖ਼ਤ ਮੈਲਿਸਾ ਓਰਟੇਗਾ ਵਜੋਂ ਹੋਈ ਹੈ। ਹਮਲਾਵਰ ਨੇ ਗੋਲੀ ਇਕ ਗੈਂਗ ਮੈਂਬਰ ਉਤੇ ਚਲਾਈ ਸੀ ਜੋ ਕਿ ਇਕ ਨੇੜਲੇ ਸਟੋਰ ਵਿਚੋਂ ਨਿਕਲ ਰਿਹਾ ਸੀ। ਬੱਚੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀਬਾਰੀ ਦੇ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਮੁਜਰਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। -ਏਪੀ



Most Read

2024-09-21 17:54:31