Sport >> The Tribune


ਸਪਾਟ ਫਿਕਸਿੰਗ ਲਈ ਬਲੈਕਮੇਲ ਕੀਤਾ ਗਿਆ: ਟੇਲਰ


Link [2022-01-25 08:34:18]



ਨਵੀਂ ਦਿੱਲੀ: ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ ਨੇ ਇਕ ਭਾਰਤੀ ਕਾਰੋਬਾਰੀ ਨਾਲ ਬੈਠਕ ਦੌਰਾਨ 'ਮੂਰਖਤਾ ਕਰਦਿਆਂ' ਕੋਕੀਨ ਲੈਣ ਤੋਂ ਬਾਅਦ ਮੈਚ ਫਿਕਸਿੰਗ ਲਈ ਬਲੈਕਮੇਲ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਆਈਸੀਸੀ ਨੂੰ ਸਮੇਂ ਸਿਰ ਨਾ ਦੇਣ 'ਤੇ ਉਨ੍ਹਾਂ 'ਤੇ ਕਈ ਸਾਲ ਦੀ ਪਾਬੰਦੀ ਲੱਗ ਸਕਦੀ ਹੈ। ਟੇਲਰ ਨੇ ਇਸ ਗਲਤੀ ਨੂੰ ਮੰਨਦਿਆਂ ਸੋਸ਼ਲ ਮੀਡੀਆ ਉਤੇ ਜਾਰੀ ਪੋਸਟ ਵਿਚ ਦਾਅਵਾ ਕੀਤਾ ਕਿ ਭਾਰਤੀ ਕਾਰੋਬਾਰੀ ਨੇ ਉਨ੍ਹਾਂ ਨੂੰ ਭਾਰਤ ਵਿਚ ਸਪਾਂਸਰ ਦਿਵਾਉਣ ਤੇ ਜ਼ਿੰਬਾਬਵੇ ਵਿਚ ਇਕ ਟੀ20 ਟੂਰਨਾਮੈਂਟ ਦੀ ਸੰਭਾਵੀ ਯੋਜਨਾ ਉਤੇ ਵਿਚਾਰ ਚਰਚਾ ਲਈ ਸੱਦਿਆ ਸੀ। ਉਨ੍ਹਾਂ ਇਸ ਕਾਰੋਬਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ਨੂੰ ਅਕਤੂਬਰ 2019 ਵਿਚ 15 ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। -ਪੀਟੀਆਈ



Most Read

2024-09-20 16:44:31