Breaking News >> News >> The Tribune


ਪਟੋਲੇ ਨੂੰ ਨਿਗਰਾਨੀ ਹੇਠ ਰੱਖੇ ਕਾਂਗਰਸ: ਪਾਟਿਲ


Link [2022-01-25 08:34:14]



ਪੁਣੇ: ਮਹਾਰਾਸ਼ਟਰ ਸੂਬਾ ਇਕਾਈ ਦੇ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ ਹੈ ਕਿ ਕਾਂਗਰਸ ਨੂੰ ਆਪਣੀ ਮਹਾਰਾਸ਼ਟਰ ਇਕਾਈ ਦੇ ਮੁਖੀ ਨਾਨਾ ਪਟੋਲੇ ਨੂੰ 'ਨਿਗਰਾਨੀ' ਹੇਠ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ 'ਸਰੀਰਕ ਤੇ ਮਾਨਸਿਕ ਸਿਹਤ' ਦੀ ਜਾਂਚ ਕਰਨੀ ਚਾਹੀਦੀ ਹੈ। ਦਰਅਸਲ, ਨਾਨਾ ਪਟੋਲੇ ਹਾਲ ਹੀ 'ਚ ਜਾਰੀ ਇੱਕ ਵੀਡੀਓ 'ਚ ਇਹ ਆਖਦੇ ਸੁਣਾਈ ਦਿੰਦੇ ਹਨ ਕਿ ਉਹ ਮੋਦੀ ਨੂੰ ਗਾਲਾਂ ਕੱਢਣਗੇ ਤੇ ਕੁੱਟਣਗੇ, ਭਾਵੇਂ ਕਿ ਉਨ੍ਹਾਂ ਬਾਅਦ 'ਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭੰਡਾਰਾ ਦੇ ਇੱਕ ਗੁੰਡੇ ਬਾਰੇ ਗੱਲ ਕਰ ਰਹੇ ਸਨ, ਨਾ ਕਿ ਪ੍ਰਧਾਨ ਮੰਤਰੀ ਬਾਰੇ। ਉਨ੍ਹਾਂ ਕਿਹਾ ਕਿ ਕੁਝ ਸੀਨੀਅਰ ਕਾਂਗਰਸੀ ਆਗੂਆਂ ਨੇ ਉੱਚ ਰੁਤਬੇ 'ਤੇ ਬੈਠੇ ਕਿਸੇ ਵਿਅਕਤੀ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਕਰਨ ਦੀ ਰਣਨੀਤੀ ਬਣਾਈ ਹੈ ਤੇ ਪਟੋਲੇ ਵੀ ਇਸ ਰਣਨੀਤੀ ਤਹਿਤ ਅਜਿਹੀਆਂ ਟਿੱਪਣੀਆਂ ਦਿੰਦੇ ਰਹਿੰਦੇ ਹਨ। -ਪੀਟੀਆਈ



Most Read

2024-09-23 16:31:07