Breaking News >> News >> The Tribune


ਬਸਪਾ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਮਾਇਆਵਤੀ


Link [2022-01-25 08:34:14]



ਲਖਨਊ, 24 ਜਨਵਰੀ

ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਉਸ ਦੇ ਕਾਰਜਕਾਲ ਦੌਰਾਨ ਉਤਰ ਪ੍ਰਦੇਸ਼ ਵਿੱਚ ਕੀਤੇ ਕੰਮਾਂ ਦਾ ਲਾਹਾ ਭਾਜਪਾ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿੱਚ ਸਭ ਤੋਂ ਵੱਡੀਆਂ ਸਮੱਸਿਆਵਾਂ ਖ਼ਰਾਬ ਕਾਨੂੰਨ ਵਿਵਸਥਾ, ਬੇਰੁਜ਼ਗਾਰੀ ਅਤੇ ਪਰਵਾਸ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਵਰ੍ਹਦਿਆਂ ਬਹੁਜਨ ਸਮਾਜ ਪਾਰਟੀ ਸੁਪਰੀਮੋ ਨੇ ਕਿਹਾ ਕਿ ਬਹੁਤ ਹੀ ਦੁੱਖਦਾਈ ਹੈ ਕਿ ਉਨ੍ਹਾਂ ਦੇ ਕਾਰਜਕਾਲ 'ਚ ਸੂਬਾ ਪੱਛੜ ਰਿਹਾ ਹੈ। ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ, ''ਡਰ, ਭ੍ਰਿਸ਼ਟਾਚਾਰ, ਪੱਖਪਾਤ ਅਤੇ ਜਾਨ-ਮਾਲ ਦਾ ਜ਼ੋਖ਼ਮ ਯਾਨੀ ਖ਼ਰਾਬ ਕਾਨੂੰਨੀ ਵਿਵਸਥਾ, ਬੇਰੁਜ਼ਗਾਰੀ ਅਤੇ ਲੱਖਾਂ ਲੋਕਾਂ ਦਾ ਪਰਵਾਸ ਇਹ ਸਾਰੀਆਂ ਵੱਧ ਆਬਾਦੀ ਵਾਲੇ ਸੂਬੇ ਦੀਆਂ ਵੱਡੀਆਂ ਸਮੱਸਿਆਵਾਂ ਹਨ।'' ਉਨ੍ਹਾਂ ਅੱਗੇ ਕਿਹਾ, ''ਇਹ ਸਾਰੀਆਂ ਸਮੱਸਿਆਵਾਂ ਵਧ ਰਹੀਆਂ ਹਨ ਅਤੇ ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰ ਰਹੀਆਂ ਹਨ, ਸਮਾਜ ਅਤੇ ਸੂਬਾ ਪੱਛੜ ਰਿਹਾ ਹੈ, ਬਹੁਤ ਹੀ ਦੁਖਦਾਈ।'' ਅਗਲੇ ਮਹੀਨੇ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਇਆਵਤੀ ਨੇ ਸੱਤਾਧਾਰੀ ਭਾਜਪਾ ਪਾਰਟੀ 'ਤੇ ਹਮਲਾ ਕੀਤਾ। ਇਸ ਸਬੰਧੀ ਇੱਕ ਟਵੀਟ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਲਾਹਾ ਭਾਜਪਾ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਯੋਗੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਖ਼ੁਦ ਕੀ ਕੀਤਾ ਹੈ। ਮਾਇਆਵਤੀ ਨੇ ਕਿਹਾ, ''ਯੂਪੀ ਵਿੱਚ ਬਸਪਾ ਸਰਕਾਰ ਦੇ ਹੁੰਦਿਆਂ ਢਾਈ ਲੱਖ ਗ਼ਰੀਬ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਮਕਾਨ ਦਿੱਤੇ ਗਏ ਸਨ ਅਤੇ ਲਗਪਗ 15-20 ਲੱਖ ਪਰਿਵਾਰਾਂ ਨੂੰ ਘਰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ ਸਰਕਾਰ ਬਦਲਣ ਕਾਰਨ ਇਹ ਸਾਰੇ ਕੰਮ ਰੁਕੇ ਪਏ ਹਨ, ਜਿਸ ਦਾ ਲਾਹਾ ਭਾਜਪਾ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੇ ਖ਼ੁਦ ਕੀ ਕੀਤਾ ਹੈ?'' -ਪੀਟੀਆਈ



Most Read

2024-09-23 18:39:12