Breaking News >> News >> The Tribune


ਵੋਟਾਂ ਲਈ ਧਰਮ ਤੇ ਜਾਤ ਦਾ ਸਹਾਰਾ ਲੈ ਰਹੀ ਹੈ ਭਾਜਪਾ: ਬਘੇਲ


Link [2022-01-25 08:34:14]



ਰਾਏਪੁਰ, 24 ਜਨਵਰੀ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਭਾਜਪਾ 'ਤੇ ਧਰਮ ਅਤੇ ਜਾਤ ਦੇ ਨਾਂ 'ਤੇ ਵੋਟਾਂ ਲੈਣ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਭਗਵਾਂ ਪਾਰਟੀ ਯੂਪੀ ਵਿੱਚ ਵੀ ਅਜਿਹਾ ਹੀ ਕਰ ਰਹੀ ਹੈ। ਇੱਥੇ ਸਵਾਮੀ ਵਿਵੇਕਾਨੰਦ ਏਅਰਪੋਰਟ 'ਤੇ ਉੱਤਰਾਖੰਡ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਘੇਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਆਈਏਐੱਸ (ਕੇਡਰ) ਨਿਯਮ- 1954 ਵਿੱਚ ਤਜਵੀਜ਼ਤ ਸੋਧਾਂ ਰਾਹੀਂ ਸੂਬਿਆਂ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਇੱਛਾ ਰੱਖਣ ਦਾ ਦੋਸ਼ ਲਾਇਆ। ਸ੍ਰੀ ਬਘੇਲ ਯੂਪੀ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਅਬਜ਼ਰਵਰ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਭਾਜਪਾ ਸਬੰਧੀ ਕੀਤੀਆਂ ਟਿੱਪਣੀਆਂ 'ਤੇ ਸ੍ਰੀ ਬਘੇਲ ਨੇ ਕਿਹਾ,'ਭਾਜਪਾ ਸੱਤਾ 'ਚ ਆਉਣ ਲਈ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦਾ ਕੰਮ ਕਰਦੀ ਰਹੀ ਹੈ। ਇਸ ਨੇ ਪਿਛਲੀ ਵਾਰ ਵੀ ਯੂਪੀ ਵਿੱਚ ਅਜਿਹਾ ਹੀ ਕੀਤਾ ਸੀ ਤੇ ਇਹੀ ਹੁਣ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਕੋਲ ਵੋਟਰਾਂ ਨੂੰ ਭਰਮਾਉਣ ਦਾ ਹੋਰ ਕੋਈ ਫਾਰਮੂਲਾ ਨਹੀਂ ਹੈ।' ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਲੋਕਾਂ ਨੇ ਭਾਜਪਾ ਨੂੰ ਮੂੰਹ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁਤਾਬਕ ਅਜੋਕੇ ਦੌਰ 'ਚ ਮੁੱਖ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦੀ ਸੁਰੱਖਿਆ ਹਨ। -ਪੀਟੀਆਈ



Most Read

2024-09-23 16:29:28