Breaking News >> News >> The Tribune


ਟਿਕੈਤ ਵੱਲੋਂ ਕਿਸਾਨਾਂ ਨੂੰ ਸਮਾਜ ਦੇ ‘ਧਰੁਵੀਕਰਨ’ ਪ੍ਰਤੀ ਚਿਤਾਵਨੀ


Link [2022-01-25 08:34:14]



ਅਲੀਗੜ੍ਹ (ਯੂਪੀ), 24 ਜਨਵਰੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸਮਾਜ ਦੇ 'ਧਰੁਵੀਕਰਨ' ਅਤੇ ਉਨ੍ਹਾਂ ਦਾ ਧਿਆਨ 'ਹਿੰਦੂ ਮੁਸਲਿਮ' ਮੁੱਦਿਆਂ ਵੱਲ ਕੇਂਦਰਿਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਹੈ। ਉਹ ਇਗਲਾਸ ਵਿੱਚ ਬੀਤੀ ਰਾਤ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਕਿਸਾਨ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਦੀ ਅਹਿਮੀਅਤ 'ਪੂਰੀ ਤਰ੍ਹਾਂ ਸਮਝਦੇ' ਹਨ ਅਤੇ ਉਨ੍ਹਾਂ ਨੂੰ ਕਿਸੇ ਝਾਂਸੇ ਵਿੱਚ ਆਉਣ ਦੀ ਲੋੜ ਨਹੀਂ ਹੈ। ਕਿਸਾਨ ਆਗੂ ਨੇ ਕਿਹਾ, ''ਅਗਲੇ ਕੁੱਝ ਹਫ਼ਤਿਆਂ ਦੌਰਾਨ ਲਗਾਤਾਰ ਹਿੰਦੂ-ਮੁਸਲਿਮ ਅਤੇ ਜਿਨਾਹ ਵਿਸ਼ਿਆਂ ਬਾਰੇ ਗੱਲਬਾਤ ਦੇਖਣ ਨੂੰ ਮਿਲੇਗੀ ਅਤੇ ਤੁਹਾਨੂੰ ਅਜਿਹੀਆਂ ਭਟਕਾਬਾਜ਼ੀਆਂ ਤੋਂ ਸੁਚੇਤ ਰਹਿਣਾ ਹੋਵੇਗਾ।'' ਉਨ੍ਹਾਂ ਗੁੱਝਾ ਵਿਅੰਗ ਕਰਦਿਆਂ ਕਿਹਾ, ''ਉਤਰ ਪ੍ਰਦੇਸ਼ ਵਿੱਚ 15 ਮਾਰਚ ਤੱਕ ਹਿੰਦੂ-ਮੁਸਲਿਮ ਅਤੇ ਜਿਨਾਹ ਅਧਿਕਾਰਿਤ ਮਹਿਮਾਨ ਰਹਿਣਗੇ।'' ਕਿਸਾਨਾਂ ਦੀ ਤਰਜੀਹੀ ਚੋਣ ਬਾਰੇ ਪੁੱਛੇ ਜਾਣ 'ਤੇ ਟਿਕੈਤ ਨੇ ਕਿਹਾ, ''ਜਦੋਂ ਕਿਸਾਨਾਂ ਨੂੰ ਉਸ ਦੀ ਫ਼ਸਲ ਲਾਗਤ ਤੋਂ ਅੱਧੀ ਕੀਮਤ 'ਤੇ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਕਿ ਉਹ ਕਿਸ ਨੂੰ ਵੋਟ ਪਾਉਣ।'' ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਕਿਸਾਨ ਆਪਣੀ ਵੋਟ ਦੀ ਮਹੱਤਤਾ ਪੂਰੀ ਤਰ੍ਹਾਂ ਸਮਝਦੇ ਹਨ। -ਪੀਟੀਆਈ



Most Read

2024-09-23 16:24:31