Breaking News >> News >> The Tribune


ਈਡੀ ਨੇ ਕਾਰੋਬਾਰੀ ਦੇ ਅਸਾਸੇ ਜੋੜੇ


Link [2022-01-25 08:34:14]



ਨਵੀਂ ਦਿੱਲੀ, 24 ਜਨਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਾਮਿਲਨਾਡੂ ਦੇ ਇੱਕ ਕਾਰੋਬਾਰੀ ਤੇ ਉਸ ਦੇ ਪਰਿਵਾਰ ਖ਼ਿਲਾਫ਼ ਦਰਜ ਕਥਿਤ ਧੋਖਾਧੜੀ ਦੇ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ 69.14 ਕਰੋੜ ਰੁਪਏ ਦੇ ਅਸਾਸੇ ਜੋੜ ਲਏ ਹਨ। ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਧਨਰਾਜ ਕੋਛੜ ਤੇ ਉਸਦੇ ਪਰਿਵਾਰ ਦੇ ਅਸਾਸੇ ਜੋੜਨ ਸਬੰਧੀ ਇੱਕ ਹੁਕਮ ਜਾਰੀ ਕੀਤਾ ਗਿਆ ਹੈ। ਚੇਨਈ ਪੁਲੀਸ ਵੱਲੋਂ ਕਾਰੋਬਾਰੀ 'ਤੇ ਧੋਖਾਧੜੀ ਤੇ 100 ਕਰੋੜ ਰੁਪਏ ਤੋਂ ਵੱਧ ਰੁਪਏ ਦੀ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਹੇਠ ਦਰਜ ਕੇਸ ਦੇ ਆਧਾਰ 'ਤੇ ਈਡੀ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਈਡੀ ਨੇ ਪਿਛਲੇ ਵਰ੍ਹੇ ਸਤੰਬਰ ਮਹੀਨੇ ਵਿੱਚ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਐਕਟ ਕਾਲੇ ਧੰਨ ਨੂੰ ਸਫੇਦ ਕਰਨ ਦੇ ਮਾਮਲਿਆਂ ਨਾਲ ਨਜਿਠਦਾ ਹੈ। ਇਸ ਤਰ੍ਹਾਂ ਦੇ ਜ਼ਿਆਦਾ ਮਾਮਲਿਆਂ ਦੀ ਜਾਂਚ ਕੇਂਦਰੀ ਏਜੰਸੀ ਈਡੀ ਕਰਦੀ ਹੈ। -ਪੀਟੀਆਈ



Most Read

2024-09-23 18:36:58