Breaking News >> News >> The Tribune


ਪਹਾੜਾਂ ’ਤੇ ਬਰਫ਼, ਮੈਦਾਨਾਂ ’ਚ ਮੀਂਹ ਨੇ ਠੰਢ ਵਧਾਈ ਸੀਤ ਲਹਿਰ ਚੱਲਣ ਦੀ ਚਿਤਾਵਨੀ; ਅਗਲੇ ਹਫ਼ਤੇ ਸਾਫ਼ ਰਹੇਗਾ ਮੌਸਮ


Link [2022-01-25 08:34:14]



ਆਤਿਸ਼ ਗੁਪਤਾਚੰਡੀਗੜ੍ਹ, 24 ਜਨਵਰੀ

ਮੁੱਖ ਅੰਸ਼

ਪੰਜਾਬ 'ਚ ਬਠਿੰਡਾ ਅਤੇ ਹਰਿਆਣਾ 'ਚ ਮਹਿੰਦਰਗੜ੍ਹ ਸਭ ਤੋਂ ਠੰਢੇ ਰਹੇ

ਸ਼ਿਮਲਾ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਠੰਢ ਵਧ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਪਏ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਜਿੱਥੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਅੱਜ ਪੰਜਾਬ ਵਿੱਚ ਬਠਿੰਡਾ ਅਤੇ ਹਰਿਆਣਾ 'ਚ ਮਹਿੰਦਰਗੜ੍ਹ ਸਭ ਤੋਂ ਠੰਢੇ ਰਹੇ ਜਿੱਥੇ ਤਾਪਮਾਨ ਕ੍ਰਮਵਾਰ 5.6 ਡਿਗਰੀ ਸੈਲਸੀਅਸ ਅਤੇ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ ਜਦਕਿ ਕਣਕ ਦਾ ਰੰਗ ਪੀਲਾ ਪੈਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਮੌਸਮ ਸਾਫ਼ ਰਹੇਗਾ ਪਰ ਸੀਤ ਲਹਿਰ ਚੱਲਦੀ ਰਹੇਗੀ।

ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ 'ਚ 38.4 ਐੱਮਐੱਮ, ਲੁਧਿਆਣਾ 'ਚ 3 ਐੱਮਐੱਮ, ਪਟਿਆਲਾ 'ਚ 8.7 ਐੱਮਐੱਮ, ਪਠਾਨਕੋਟ 'ਚ 9 ਐੱਮਐੱਮ, ਨਵਾਂ ਸ਼ਹਿਰ 'ਚ 27 ਐੱਮਐੱਮ, ਗੁਰਦਾਸਪੁਰ 'ਚ 2.5 ਐੱਮਐੱਮ ਤੇ ਰੋਪੜ 'ਚ 42 ਐੱਮਐੱਮ ਮੀਂਹ ਪਿਆ ਹੈ। ਹਰਿਆਣਾ ਦੇ ਅੰਬਾਲਾ 'ਚ 13.7 ਐੱਮਐੱਮ, ਕਰਨਾਲ 'ਚ 8.2 ਐੱਮਐੱਮ, ਕੁਰੂਕਸ਼ੇਤਰ 'ਚ 11.5 ਐੱਮਐੱਮ, ਪੰਚਕੂਲਾ 'ਚ 35 ਐੱਮਐੱਮ ਤੇ ਯਮੁਨਾਨਗਰ 'ਚ 8.5 ਐੱਮਐੱਮ ਮੀਂਹ ਪਿਆ ਹੈ। ਪੰਜਾਬ ਵਿੱਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਅੱਜ ਅੰਮ੍ਰਿਤਸਰ 'ਚ 9.5 ਡਿਗਰੀ ਸੈਲਸੀਅਸ, ਲੁਧਿਆਣਾ 'ਚ 10.5 ਡਿਗਰੀ ਸੈਲਸੀਅਸ, ਪਟਿਆਲਾ 'ਚ 10.4 ਡਿਗਰੀ ਸੈਲਸੀਅਸ, ਪਠਾਨਕੋਟ 'ਚ 10.6 ਡਿਗਰੀ ਸੈਲਸੀਅਸ, ਫ਼ਰੀਦਕੋਟ 'ਚ 7 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 7.8 ਡਿਗਰੀ ਸੈਲਸੀਅਸ, ਨਵਾਂ ਸ਼ਹਿਰ 'ਚ 10.2 ਡਿਗਰੀ ਸੈਲਸੀਅਸ, ਬਰਨਾਲਾ 'ਚ 8.9 ਡਿਗਰੀ ਸੈਲਸੀਅਸ, ਬਠਿੰਡਾ 'ਚ 9.4 ਡਿਗਰੀ ਸੈਲਸੀਅਸ, ਫਿਰੋਜ਼ਪੁਰ 'ਚ 7.7 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 'ਚ 10.1 ਡਿਗਰੀ ਸੈਲਸੀਅਸ, ਜਲੰਧਰ 'ਚ 9.6 ਡਿਗਰੀ ਸੈਲਸੀਅਸ, ਮੋਗਾ 'ਚ 8.2 ਡਿਗਰੀ ਸੈਲਸੀਅਸ, ਰੋਪੜ 'ਚ 10.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ 'ਚ ਘੱਟ ਤੋਂ ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ, ਹਿਸਾਰ 'ਚ 8 ਡਿਗਰੀ ਸੈਲਸੀਅਸ, ਕਰਨਾਲ 'ਚ 9.4 ਡਿਗਰੀ ਸੈਲਸੀਅਸ, ਰੋਹਤਕ 'ਚ 8.4 ਡਿਗਰੀ ਸੈਲਸੀਅਸ, ਭਿਵਾਨੀ 'ਚ 10.3 ਡਿਗਰੀ ਸੈਲਸੀਅਸ, ਸਿਰਸਾ 'ਚ 7 ਡਿਗਰੀ ਸੈਲਸੀਅਸ, ਫਤਿਆਬਾਦ 'ਚ 6.8 ਡਿਗਰੀ ਸੈਲਸੀਅਸ, ਜੀਂਦ 'ਚ 7.2 ਡਿਗਰੀ ਸੈਲਸੀਅਸ, ਕੈਥਲ 'ਚ 9.3 ਡਿਗਰੀ ਸੈਲਸੀਅਸ ਸੋਨੀਪਤ 'ਚ 7.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੋਵਾਂ ਸੂਬਿਆਂ 'ਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਹਫ਼ਤੇ ਮੌਸਮ ਸਾਫ਼ ਰਹੇਗਾ ਪਰ ਪਹਾੜੀ ਇਲਾਕੇ 'ਚ ਪਈ ਬਰਫ਼ਬਾਰੀ ਕਾਰਨ ਮੈਦਾਨੀ ਇਲਾਕੇ 'ਚ ਸੀਤ ਲਹਿਰਾਂ ਚੱਲਣਗੀਆਂ ਜਿਸ ਕਰਕੇ ਠੰਢ ਹੋਰ ਵਧ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸੂਬਿਆਂ 'ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।



Most Read

2024-09-23 18:25:51