World >> The Tribune


ਅਬੂਧਾਬੀ ਹਮਲੇ ਮਗਰੋਂ ਯੂਏਈ ਨੇ ਪ੍ਰਾਈਵੇਟ ਡਰੋਨਾਂ ’ਤੇ ਪਾਬੰਦੀ ਲਾਈ


Link [2022-01-24 20:42:07]



ਦੁਬਈ, 23 ਜਨਵਰੀ

ਅਬੂਧਾਬੀ ਵਿਚ ਹੋਏ ਡਰੋਨ ਤੇ ਮਿਜ਼ਾਈਲ ਹਮਲੇ ਮਗਰੋਂ ਉੱਥੇ ਹੁਣ ਪ੍ਰਾਈਵੇਟ ਡਰੋਨਾਂ ਤੇ ਹਲਕੇ ਸਪੋਰਟਸ ਜਹਾਜ਼ਾਂ 'ਤੇ ਮਹੀਨੇ ਲਈ ਪਾਬੰਦੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਹਮਲੇ ਵਿਚ ਭਾਰਤ ਤੇ ਪਾਕਿਸਤਾਨ ਦੇ ਨਾਗਰਿਕ ਮਾਰੇ ਗਏ ਸਨ। ਨਵੇਂ ਹੁਕਮ ਮਗਰੋਂ ਹੁਣ ਡਰੋਨ ਨਹੀਂ ਉਡਾਏ ਜਾ ਸਕਣਗੇ। ਇਕ ਬਿਆਨ ਵਿਚ ਗ੍ਰਹਿ ਵਿਭਾਗ ਨੇ ਕਿਹਾ ਕਿ ਏਅਰ ਤੇ ਸੇਲ ਸਪਾਟਾਂ ਉਤੇ ਵੀ ਇਹ ਪਾਬੰਦੀ ਲਾਗੂ ਹੋਵੇਗੀ। ਫ਼ਿਲਮ ਸ਼ੂਟਿੰਗ ਲਈ ਡਰੋਨ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਲਈ ਸਬੰਧਤ ਧਿਰ ਨੂੰ ਪ੍ਰਵਾਨਗੀ ਲੈਣੀ ਪਵੇਗੀ। ਜ਼ਿਕਰਯੋਗ ਹੈ ਕਿ ਯਮਨ ਦੇ ਬਾਗੀਆਂ ਨੇ ਹਮਲੇ ਵਿਚ ਆਬੂ ਧਾਬੀ ਦੇ ਤੇਲ ਦੇ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਸੀ। ਸ਼ਹਿਰ ਦੇ ਮੁੱਖ ਹਵਾਈ ਅੱਡੇ ਉਤੇ ਵੀ ਹੱਲਾ ਬੋਲਿਆ ਗਿਆ ਸੀ। -ਪੀਟੀਆਈ



Most Read

2024-09-21 17:36:05