World >> The Tribune


ਖ਼ਰਾਬ ਮੌਸਮ ਕਾਰਨ ਪਾਕਿ ’ਚ ਮਛੇਰਿਆਂ ਦੀਆਂ ਕਿਸ਼ਤੀਆਂ ਡੁੱਬੀਆਂ


Link [2022-01-24 20:42:07]



ਕਰਾਚੀ, 23 ਜਨਵਰੀ

ਪਾਕਿਸਤਾਨ ਦੇ ਤੱਟ 'ਤੇ ਤੂਫ਼ਾਨੀ ਮੌਸਮ ਕਾਰਨ ਮੱਛੀਆਂ ਫੜਨ ਵਾਲੀਆਂ ਤਿੰਨ ਕਿਸ਼ਤੀਆਂ ਡੁੱਬ ਗਈਆਂ ਤੇ ਦੋ ਪਾਕਿਸਤਾਨੀ ਮਛੇਰੇ ਡੁੱਬ ਗਏ। ਘਟਨਾ ਵਿਚ ਦਸ ਜਣੇ ਲਾਪਤਾ ਵੀ ਹਨ। ਜਲ ਸੈਨਾ ਨੇ 32 ਮਛੇਰਿਆਂ ਨੂੰ ਬਚਾ ਲਿਆ। ਕਿਸ਼ਤੀਆਂ ਅਰਬ ਸਾਗਰ ਨੇੜੇ ਸ਼ਨਿਚਰਵਾਰ ਹਾਦਸੇ ਦਾ ਸ਼ਿਕਾਰ ਹੋਈਆਂ ਹਨ। ਠੱਠਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀਆਂ ਪਹਿਲਾਂ ਸਮੁੰਦਰ ਵਿਚ ਸਨ, ਪਰ ਮੌਸਮ ਖਰਾਬ ਹੋਣ ਕਾਰਨ ਮੁੜ ਰਹੀਆਂ ਸਨ। ਇਸੇ ਦੌਰਾਨ ਤਿੰਨ ਕਿਸ਼ਤੀਆਂ 44 ਵਿਅਕਤੀਆਂ ਸਣੇ ਤੇਜ਼ ਹਵਾ ਤੇ ਲਹਿਰਾਂ ਦੀ ਲਪੇਟ ਵਿਚ ਆ ਗਈਆਂ। ਇਸ ਦੌਰਾਨ ਕਈ ਮਛੇਰਿਆਂ ਨੇ ਇਕ ਛੋਟੇ ਟਾਪੂ ਉਤੇ ਸ਼ਰਨ ਲੈ ਲਈ। -ਏਪੀ



Most Read

2024-09-21 17:40:33