World >> The Tribune


ਅਮਰੀਕਾ ਵੱਲੋਂ ਓਮਾਨ ਦੀ ਖਾੜੀ ’ਚ ਤਸਕਰੀ ਵਾਲੀ ਕਿਸ਼ਤੀ ਜ਼ਬਤ


Link [2022-01-24 20:42:07]



ਦੁਬਈ, 23 ਜਨਵਰੀ

ਅਮਰੀਕਾ ਦੀ ਜਲ ਸੈਨਾ ਨੇ ਅੱਜ ਦੱਸਿਆ ਕਿ ਉਨ੍ਹਾਂ ਓਮਾਨ ਦੀ ਖਾੜੀ ਵਿਚੋਂ ਇਕ ਕਿਸ਼ਤੀ ਜ਼ਬਤ ਕੀਤੀ ਹੈ ਜੋ ਕਿ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲਾ ਸਾਮਾਨ ਲੈ ਕੇ ਜਾ ਰਹੀ ਸੀ। ਬਰਤਾਨੀਆ ਦੀ ਜਲ ਸੈਨਾ ਨੇ ਵੀ ਇਨ੍ਹਾਂ ਪਾਣੀਆਂ ਵਿਚ 1041 ਕਿਲੋਗ੍ਰਾਮ ਗੈਰਕਾਨੂੰਨੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਯਮਨ ਵਿਚ ਵਧੀ ਗੜਬੜੀ ਕਾਰਨ ਅਮਰੀਕਾ ਤੇ ਬਰਤਾਨੀਆ ਨੇ ਇਸ ਇਲਾਕੇ ਵਿਚ ਗਤੀਵਿਧੀ ਵਧਾ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ ਜਿਹੜੀ ਕਿਸ਼ਤੀ ਫੜੀ ਗਈ ਹੈ, ਉਹ ਇਰਾਨ ਦੇ ਉਸ ਰੂਟ ਤੋਂ ਆ ਰਹੀ ਸੀ ਜਿੱਥੋਂ ਜ਼ਿਆਦਾਤਰ ਹਥਿਆਰਾਂ ਦੀ ਸਪਲਾਈ ਯਮਨ ਵੱਲ ਹੁੰਦੀ ਹੈ। ਅਮਰੀਕੀ ਬਲਾਂ ਨੇ 40 ਟਨ ਯੂਰੀਆ ਖਾਦ ਫੜੀ ਹੈ ਜਿਸ ਦੀ ਵਰਤੋਂ ਘਰੇਲੂ ਪੱਧਰ 'ਤੇ ਆਈਈਡੀ ਬਣਾਉਣ ਲਈ ਹੁੰਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਮੁਤਾਬਕ ਇਰਾਨ ਇਹ ਸਪਲਾਈ ਹੂਤੀ ਬਾਗੀਆਂ ਦੀ ਮਦਦ ਲਈ ਭੇਜ ਰਿਹਾ ਹੈ। -ਏਪੀ



Most Read

2024-09-21 17:58:28