Breaking News >> News >> The Tribune


ਚੋਣ ਪ੍ਰਚਾਰ ਦੌਰਾਨ ਤੈਸ਼ ’ਚ ਆਏ ਜਿਆਣੀ, ਕੱਢੀ ਗਾਲ੍ਹ


Link [2022-01-24 20:42:01]



ਪਰਮਜੀਤ ਸਿੰਘ

ਫਾਜ਼ਿਲਕਾ, 24 ਜਨਵਰੀ

ਕਿਸਾਨੀ ਅੰਦੋਲਨ ਦੌਰਾਨ ਆਪਣੀ ਇਤਰਾਜ਼ਯੋਗ ਸ਼ਬਦਾਵਲੀ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਇਕ ਵਾਰ ਫਿਰ ਮਾੜੀ ਬੋਲ ਬਾਣੀ ਕਰਕੇ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਨ੍ਹਾਂ ਕਿਸੇ ਨੂੰ ਮਾੜਾ ਕਹਿਣ ਦੀ ਥਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਸਮੇਂ ਤੈਸ਼ 'ਚ ਆ ਕੇ ਖੁਦ ਨੂੰ ਹੀ ਗਾਲ੍ਹ ਕੱਢ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਚੋਣ ਜਲਸੇ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਇਹ ਗੱਲ ਕਹਿ ਰਿਹਾ ਹੈ ਕਿ ਉਨ੍ਹਾਂ (ਜਿਆਣੀ) ਕੁਝ ਨਹੀਂ ਕੀਤਾ ਸਗੋਂ ਉਨ੍ਹਾਂ ਆਪਣੀ ਸਰਕਾਰ ਦੌਰਾਨ ਹੀ ਸਾਰਾ ਵਿਕਾਸ ਕਰਵਾਇਆ ਹੈ। ਇਹ ਸੁਣਦਿਆਂ ਹੀ ਜਿਆਣੀ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਗਾਲ੍ਹ ਕੱਢਦਿਆਂ ਕਿਹਾ, 'ਅਸੀਂ ਉਥੇ ਨੌਕਰ ਲੱਗੇ ਹੋਏ ਸੀ ਕਿ।' ਇਸ ਸਬੰਧੀ ਜਦੋਂ ਅਕਾਲੀ ਦਲ ਦੇ ਫਾਜ਼ਿਲਕਾ ਤੋਂ ਉਮੀਦਵਾਰ ਹੰਸ ਰਾਜ ਜੋਸਨ ਨਾਲ ਪੰਜਾਬੀ ਟ੍ਰਿਬਿਊਨ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਿਆਣੀ ਖ਼ਿਲਾਫ਼ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਉਸ ਦੀ ਜ਼ੁਬਾਨ ਹੈ, ਉਹ ਕੁਝ ਵੀ ਬੋਲ ਸਕਦੇ ਹਨ।



Most Read

2024-09-23 18:32:17