Breaking News >> News >> The Tribune


ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ‘ਆਪ’ ਨੂੰ ਨੋਟਿਸ


Link [2022-01-24 20:42:01]



ਚੰਡੀਗੜ੍ਹ, 24 ਜਨਵਰੀ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ ਉਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਸੰਗਰੂਰ ਵਿੱਚ ਕਥਿਤ ਤੌਰ 'ਤੇ ਰੋਡ ਸ਼ੋਅ ਕੱਢਣ ਦੇ ਮਾਮਲੇ ਵਿੱਚ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਨੇ ਕਰੋਨਾ ਦੀ ਮਹਾਮਾਰੀ ਨੂੰ ਵਧਣੋਂ ਰੋਕਣ ਦੇ ਉਦੇਸ਼ ਤਹਿਤ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ਅਤੇ ਹੋਰਨਾਂ ਚੋਣ ਗਤੀਵਿਧੀਆਂ 'ਤੇ ਕੁਝ ਪਾਬੰਦੀਆਂ ਲਗਾਈਆਂ ਹਨ। ਜ਼ਿਕਰਯੋਗ ਹੈ ਕਿ ਮਾਨ ਨੇ ਆਪਣੇ ਸਮਰਥਕਾਂ ਨਾਲ ਐਤਵਾਰ ਨੂੰ ਕਥਿਤ ਤੌਰ 'ਤੇ ਧੂਰੀ ਵਿੱਚ ਰੋਡਸ਼ੋਅ ਕੀਤਾ ਸੀ। ਧੂਰੀ ਦੇ ਰਿਟਰਨਿੰਗ ਅਫਸਰ ਇਸਮਤ ਵਿਜੈ ਸਿੰਘ ਨੇ ਦੱਸਿਆ ਕਿ ਇਸ ਸਬੰਧੀ 'ਆਪ' ਦੇ ਜ਼ਿਲ੍ਹਾ ਪ੍ਰਧਾਨ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। -ਏਜੰਸੀ



Most Read

2024-09-23 18:27:59