Breaking News >> News >> The Tribune


ਪ੍ਰਾਚੀਨ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ


Link [2022-01-24 20:42:01]



ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਜਨਵਰੀ

ਇੱਥੇ ਸਥਿਤ ਪ੍ਰਾਚੀਨ ਕਾਲੀ ਮਾਤਾ ਮੰਦਰ 'ਚ ਅੱਜ ਬੇਅਦਬੀ ਦੇ ਦੋਸ਼ ਹੇਠ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨਸੁਾਰ 35 ਕੁ ਸਾਲਾਂ ਦਾ ਇੱਕ ਨੌਜਵਾਨ ਗੋਲਕ 'ਤੇ ਪੈਰ ਰੱਖ ਕੇ ਕਾਲੀ ਮਾਤਾ ਦੀ ਮੂਰਤੀ ਅੱਗੇ ਸੁਰੱਖਿਅਤ ਘੇਰੇ 'ਚ ਜਾ ਵੜਿਆ ਅਤੇ ਮੂਰਤੀ ਨੂੰ ਹੱਥ ਲਾਉਣ ਲੱਗਿਆ| ਨੇੜੇ ਬੈਠੇ ਇਕ ਪੁਜਾਰੀ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਮਗਰੋਂ ਹੋਰ ਸ਼ਰਧਾਲੂਆਂ ਤੇ ਸੇਵਾਦਾਰਾਂ ਦੀ ਮਦਦ ਨਾਲ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਸ਼ਿਵ ਸੈਨਾ ਦੇ ਆਗੂਆਂ ਪਵਨ ਗੁਪਤ ਤੇ ਹਰੀਸ਼ ਸਿੰਗਲਾ ਸਮੇਤ ਹਿੰਦੂ ਸੁਰੱਖਿਆ ਸਮਿਤੀ ਦੇ ਆਗੂ ਰਾਜੇਸ਼ ਕੇਹਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸੰਸਦ ਮੈਂਬਰ ਪਰਨੀਤ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਅਕਾਲੀ ਉਮੀਦਵਾਰ ਹਰਪਾਲ ਜਨੇਜਾ ਸਮੇਤ ਕਈ ਹੋਰ ਸਿਆਸੀ ਆਗੂਆਂ ਨੇ ਵੀ ਇਸ ਘਟਨਾ 'ਤੇ ਚਿੰਤਾ ਜ਼ਾਹਿਰ ਕੀਤੀ ਹੈ।



Most Read

2024-09-23 18:38:06