Breaking News >> News >> The Tribune


ਕੇਂਦਰ ਦੀ ‘ਆਰਥਿਕ ਮਹਾਮਾਰੀ’ ਦੇ ਸ਼ਿਕਾਰ ਬਣੇ ਗਰੀਬ: ਕਾਂਗਰਸ


Link [2022-01-24 20:42:01]



ਨਵੀਂ ਦਿੱਲੀ, 24 ਜਨਵਰੀ

ਕਾਂਗਰਸ ਨੇ ਆਰਥਿਕ ਨਾਬਰਾਬਰੀ ਵਧਣ ਦਾ ਦਾਅਵਾ ਕਰਨ ਵਾਲੇ ਇਕ ਸਰਵੇਖਣ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ 'ਆਰਥਿਕ ਮਹਾਮਾਰੀ' ਦੇ ਸ਼ਿਕਾਰ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਲੋਕ ਬਣੇ ਹਨ। ਮੁੱਖ ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਅਮੀਰਾਂ ਲਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ ਆਮਦਨ ਦੇ ਪਾੜੇ ਨੂੰ ਦੂਰ ਕਰਨ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ 'ਗਰੌਸ ਇਕਨਾਮਿਕ ਮਿਸਮੈਨੇਜਮੈਂਟ ਇੰਡੈਕਸ' ਦੀ ਸ਼ੁਰੂਆਤ ਕਰੇ ਤਾਂ ਜੋ ਆਰਥਿਕ ਨਾਬਰਾਬਰੀ ਦੀ ਸੱਚਾਈ ਸਾਹਮਣੇ ਆ ਸਕੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ,''ਕੋਵਿਡ ਮਹਾਮਾਰੀ ਦਾ ਅਸਰ ਪੂਰੇ ਦੇਸ਼ 'ਤੇ ਪਿਆ ਹੈ ਪਰ ਗਰੀਬ ਅਤੇ ਮੱਧ ਵਰਗ ਮੋਦੀ ਸਰਕਾਰ ਦੀ 'ਆਰਥਿਕ ਮਹਾਮਾਰੀ' ਤੋਂ ਵੀ ਝੰਬੇ ਗਏ ਹਨ। ਅਮੀਰ-ਗਰੀਬ ਵਿਚਕਾਰ ਵਧਦੇ ਪਾੜੇ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।'' ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ 20 ਫ਼ੀਸਦ ਗਰੀਬਾਂ ਦੀ ਆਮਦਨ 53 ਫ਼ੀਸਦ ਤੱਕ ਘੱਟ ਹੋ ਗਈ ਹੈ ਜਦਕਿ ਕੋਵਿਡ ਦੇ ਸਮੇਂ ਦੌਰਾਨ ਅਮੀਰਾਂ ਦੀ ਆਮਦਨ ਕਈ ਗੁਣਾ ਵਧ ਗਈ ਹੈ। -ਪੀਟੀਆਈ



Most Read

2024-09-23 18:34:35