Breaking News >> News >> The Tribune


ਅਦਾਲਤ ਵੱਲੋਂ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਨਾਂਹ


Link [2022-01-24 20:42:01]



ਨਵੀਂ ਦਿੱਲੀ, 24 ਜਨਵਰੀ

ਦਿੱਲੀ ਦੀ ਇਕ ਅਦਾਲਤ ਨੇ ਸਾਲ 2019 ਵਿੱਚ ਸੀਏਏ ਅਤੇ ਐਨਆਰਸੀ ਖਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਖ਼ਿਲਾਫ਼ ਸੋਮਵਾਰ ਨੂੰ ਦੇਸ਼ਧਰੋਹ ਦਾ ਦੋਸ਼ ਆਇਦ ਕਰਦਿਆਂ ਇਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਇਹ ਹੁਕਮ ਸੁਣਾਇਆ। ਦਿੱਲੀ ਪੁਲੀਸ ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਹੈ ਕਿ ਸ਼ਰਜੀਲ ਨੇ ਕੇਂਦਰ ਸਰਕਾਰ ਖਿਲਾਫ਼ ਕਥਿਤ ਤੌਰ 'ਤੇ ਲੋਕਾਂ ਨੂੰ ਭੜਕਾਇਆ, ਘਿਰਣਾ ਪੈਦਾ ਕਰਨ ਤੇ ਹੱਤਕ ਕਰਨ ਵਾਲੇ ਭਾਸ਼ਣ ਦਿੱਤੇ, ਜਿਸ ਕਾਰਨ ਦਸੰਬਰ 2019 ਵਿੱਚ ਹਿੰਸਾ ਹੋਈ। ਸ਼ਰਜੀਲ ਜਨਵਰੀ 2020 ਤੋਂ ਨਿਆਂਇਕ ਹਿਰਾਸਤ ਵਿੱਚ ਹੈ। ਉਸ 'ਤੇ ਦਿੱਲੀ ਵਿੱਚ ਹੋਏ ਦੰਗਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।-ਏਜੰਸੀ



Most Read

2024-09-23 18:36:58