Breaking News >> News >> The Tribune


ਕਾਂਗਰਸ ‘ਵੋਟਕਟਵਾ’ ਪਾਰਟੀ: ਮਾਇਆਵਤੀ ਦਾ ਪ੍ਰਿਯੰਕਾ ’ਤੇ ਹਮਲਾ


Link [2022-01-23 13:14:42]



ਲਖਨਊ, 23 ਜਨਵਰੀ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਾਂਗਰਸ 'ਤੇ ਹੱਲਾ ਕਰਦਿਆਂ ਕਿਹਾ ਕਿ ਇਹ ਉੱਤਰ ਪ੍ਰਦੇਸ਼ 'ਚ 'ਵੋਟਕਟਵਾ' ਪਾਰਟੀ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਘਰੇਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੀ ਹਾਲਤ ਇੰਨੀ ਖਰਾਬ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕੁਝ ਘੰਟਿਆਂ ਵਿੱਚ ਆਪਣਾ ਮਨ ਬਦਲ ਲਿਆ। ਇਸ ਲਈ ਲੋਕ ਕਾਂਗਰਸ ਨੂੰ ਵੋਟ ਪਾ ਕੇ ਆਪਣੀ ਵੋਟ ਪਾ ਕੇ ਖ਼ਰਾਬ ਨਾ ਕਰਨ ਸਗੋਂ ਬਸਪਾ ਨੂੰ ਹੀ ਵੋਟ ਪਾਉਣ। ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵੱਲੋਂ ਉਨ੍ਹਾਂ 'ਤੇ ਚੋਣਾਂ 'ਚ ਸਰਗਰਮ ਨਾ ਹੋਣ ਦਾ ਦੋਸ਼ ਲਗਾਉਣ ਤੋਂ ਇਕ ਦਿਨ ਬਾਅਦ ਬਸਪਾ ਨੇਤਾ ਨੇ ਇਹ ਟਿੱਪਣੀ ਕੀਤੀ ਹੈ।



Most Read

2024-09-23 18:30:21