Breaking News >> News >> The Tribune


‘ਅਪਰੇਸ਼ਨ ਸਨੋਅ ਲੈਪਰਡ’ ਅਜੇ ਵੀ ਜਾਰੀ, ਫ਼ੌਜ ਚੌਕਸ: ਫ਼ੌਜੀ ਕਮਾਂਡਰ


Link [2022-01-23 07:15:10]



ਊਧਮਪੁਰ (ਜੰਮੂ ਕਸ਼ਮੀਰ), 22 ਜਨਵਰੀ

ਭਾਰਤੀ ਥਲ ਸੈਨਾ ਦੇ ਉਤਰੀ ਕਮਾਂਡਰ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਨੇ ਅੱਜ ਕਿਹਾ ਕਿ 'ਅਪਰੇਸ਼ਨ ਸਨੋਅ ਲੈਪਰਡ' ਅਜੇ ਵੀ ਜਾਰੀ ਹੈ, ਫ਼ੌਜੀ ਚੌਕੰਨੇ ਹਨ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਲੱਦਾਖ ਵਿੱਚ ਗੱਲਬਾਤ ਜ਼ਰੀਏ ਫੌਜਾਂ ਪਿੱਛੇ ਹਟਾਉਣ 'ਤੇ ਧਿਆਨ ਕੇਂਦਰਿਤ ਹੈ।

ਜਨਰਲ ਆਫੀਸਰ-ਕਮਾਂਡਿੰਗ-ਇਨ-ਚੀਫ਼ (ਜੀਓਸੀ-ਇਨ-ਸੀ) ਜੋਸ਼ੀ ਜੰਮੂ ਕਸ਼ਮੀਰ ਵਿੱਚ ਇੱਥੇ ਉਤਰੀ ਕਮਾਂਡ ਦੇ ਉਤਰੀ ਦਫ਼ਤਰ ਵਿੱਚ ਕਰਵਾਏ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਲੱਦਾਖ ਅਪਰੇਸ਼ਨ 'ਸਨੋਅ ਲੈਪਰਡ' ਵਿੱਚ ਯੂਨਿਟਾਂ ਦੇ ਪ੍ਰਦਰਸ਼ਨ ਲਈ ਜੀਓਸੀ-ਇਨ-ਸੀ ਦੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਉਨ੍ਹਾਂ ਨੇ ਕਮਾਨ ਵਿਵਸਥਾ ਵਿੱਚ 'ਅਸਾਧਾਰਨ' ਅਤੇ 'ਬਹੁਤ ਵਧੀਆ' ਪ੍ਰਦਰਸ਼ਨ ਲਈ 40 ਇਕਾਈਆਂ ਨੂੰ ਜੀਓਸੀ-ਇਨ-ਸੀ ਦਾ ਪ੍ਰਸ਼ੰਸਾ ਪੱਤਰ ਅਤੇ 26 ਇਕਾਈਆਂ ਨੂੰ ਜੀਓਸੀ-ਇਨ-ਸੀ ਦੇ ਵਿਸ਼ੇਸ਼ 'ਪ੍ਰਸ਼ੰਸਾ ਪੱਤਰ' ਦਿੱਤੇ। ਉਨ੍ਹਾਂ ਕਿਹਾ ਕਿ ਉਤਰੀ ਕਮਾਂਡ ਦੇ ਬਹਾਦਰ ਫ਼ੌਜੀਆਂ ਨੇ ਦੁਸ਼ਮਣਾਂ ਦੇ ਹਮਲਾਵਰ ਮਨਸੂਬਿਆਂ ਨੂੰ ਨਾਕਾਾਮ ਕਰ ਦਿੱਤਾ ਹੈ। ਚੀਨੀ ਹਮਲੇ ਦੇ ਮੱਦੇਨਜ਼ਰ ਲੱਦਾਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੀਐੱਲਏ ਨਾਲ ਟਕਰਾਅ ਵਾਲੀਆਂ ਥਾਵਾਂ ਤੋਂ ਪਿੱਛੇ ਹਟਣ ਦਾ ਕੰਮ ਕਈ ਇਲਾਕਿਆਂ ਵਿੱਚ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰ ਲਿਆ ਗਿਆ ਹੈ।



Most Read

2024-09-23 18:36:50