Breaking News >> News >> The Tribune


ਪੱਛਮੀ ਬੰਗਾਲ ’ਚ ਪਾਰਸਲ ਬੰਬ ਫਟਿਆ, ਚਾਰ ਜ਼ਖ਼ਮੀ


Link [2022-01-23 07:15:10]



ਹੈਮਤਾਬਾਦ (ਪੱਛਮੀ ਬੰਗਾਲ), 22 ਜਨਵਰੀ

ਪੱਛਮੀ ਬੰਗਾਲ ਦੇ ਉਤਰ ਦਿਨਾਜਪੁਰ ਜ਼ਿਲ੍ਹੇ ਵਿੱਚ ਇੱਕ ਫਾਰਮੇਸੀ ਵਿੱਚ ਪਾਰਸਲ ਬੰਬ ਫਟ ਗਿਆ, ਜਿਸ ਵਿੱਚ ਘੱਟੋ-ਘੱਟ ਚਾਰ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਹੈਮਤਾਬਾਦ ਦੇ ਬਹਿਰਾਇਲ ਵਿੱਚ ਵਾਪਰੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂਕਿ ਦੋ ਸਥਿਰ ਹਨ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ ਇਲੈਕਟ੍ਰਿਕ ਰਿਕਸ਼ਾ ਚਾਲਕ ਅਤੇ ਇੱਕ ਔਰਤ ਦੀ ਪਛਾਣ ਹੋ ਗਈ ਹੈ। ਆਈਪੀਐੱਸ ਅਧਿਕਾਰੀ ਨੇ ਦੱਸਿਆ, ''ਪਾਰਸਲ ਬੰਬ ਇਲੈਕਟ੍ਰਿਕ ਰਿਕਸ਼ਾ ਚਾਲਕ ਵੱਲੋਂ ਫਾਰਮੇਸੀ ਵਿੱਚ ਡਲਿਵਰ ਕੀਤਾ ਗਿਆ ਸੀ। ਮੁੱਢਲੀ ਜਾਂਚ ਮੁਤਾਬਕ, ਇੱਕ ਔਰਤ ਵੀ ਇਸ ਵਿੱਚ ਸ਼ਾਮਲ ਸੀ। ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਬੰਬ ਦੇ ਟੁਕੜੇ ਅਤੇ ਪਾਰਸਲ ਬਾਕਸ ਫੌਰੈਂਸਿਕ ਜਾਂਚ ਲਈ ਭੇਜੇ ਗਏ ਹਨ।'' -ਪੀਟੀਆਈ



Most Read

2024-09-23 18:32:26